ਧਰਮ ਨਹੀਂ ਪੜ੍ਹਾਉਂਦਾ
ਇਨਸਾਨੀਅਤ ਨਹੀਂ ਇਹ ਪੈਰਾਂ ਹੇਠ ਖਾਰ ਦੇਣਾ।
ਧਰਮ ਨਹੀਂ ਪੜ੍ਹਾਉਂਦਾ, ਲੋਕਾਂ ਨੂੰ ਮਾਰ ਦੇਣਾ।
ਗੱਲਾਂ ਸੀ ਕਰਦੇ ਧਰਮੀ ਸਮਾਂ ਸੀ ਮੰਦੇ ਕਰਮੀ।
ਜ਼ਰਾ ਪਤਾ ਨਾ ਲੱਗਿਆ ਇਸ ਤਰ੍ਹਾਂ ਹੀ ਚਾਰ ਦੇਣਾ।
ਭੋਲੇ ਬੇਦੋਸ਼ੇ ਫਿਰਦੇ ਸੀ ਕੁਦਰਤ ਦੀ ਗੋਦ ਅੰਦਰ
ਚਿੱਤ ਚੇਤੇ ਨਾ ਸੀ ਉੱਕਾ ਬੁਲਾਅ ਹੀ ਪਾਰ ਦੇਣਾ।
ਮੌਜਾਂ ਪਏ ਮਾਣਦੇ ਸਨ ਜੰਨਤ ਦੀ ਧਰਤੀ ਉੱਤੇ
ਦੱਸਿਆ ਹੀ ਨਾ ਗਿਆ ਕਿ, ਜਿਸਮਾਂ ਨੂੰ ਠਾਰ ਦੇਣਾ।
ਰੂਹਾਂ ਚ ਉਡਾਰੀਆਂ ਨੁੰ, ਖ਼ਬਰ ਨਹੀਂ ਸੀ ਕੋਈ
ਧੜਕਦੇ ਦਿਲਾਂ ਵਿਚ, ਗੋਲੀ ਉਤਾਰ ਦੇਣਾ।
ਪੁੱਛਿਆ ਧਰਮ ਜਾਂ ਨਾਹੀਂ, ਇਹ ਬਹਿਸ ਨਹੀਂ ਜ਼ਰੁਰੀ
ਖਾਹਮਖਾਹ ਝੂਠ ਤੇ ਹੁਣ, ਖਬਰਾਂ ਉਸਾਰ ਦੇਣਾ।
ਗੱਲ ਰੂਹਾਂ ਦੀ ਹੀ ਕਰੀਏ, ਮਰੀਆਂ ਜੋ ਬਿਨਾਂ ਆਈ
ਬਾਲ ਬੱਤੀਆਂ ਮੌਨ ਰਹਿ ਕੇ, ਹੁਣ ਸਭ ਨੇ ਸਾਰ ਦੇਣਾ।
ਅਤਿਵਾਦ ਜੇ ਨਾ ਮੁੱਕਿਆ, ਏਦਾਂ ਹੀ ਹੁੰਦਾ ਰਹਿਣਾ
ਮਿਲ ਕੇ ਸਫਾਇਆ ਕਰੀਏ ,ਪੱਕਾ ਇਕਰਾਰ ਦੇਣਾ।
ਏਦਾਂ ਹੀ ਸਮਝਦੇ ਜੇ, ਏਦਾਂ ਹੀ ਕਰ ਦਿਖਾਈਏ
ਬਦਲੇ ਚ ਭਾਂਬੜਾਂ ਨੂੰ, ਬਦਲੇ ਵਿੱਚ ਤਾਰ ਦੇਣਾ।
ਮਾਨਵਤਾ ਦੇ ਦੋਖੀਆਂ ਨੇ, ਕੀਤਾ ਹੈ ਪਾਪੀ ਕਾਰਾ
ਪਾਪੀਆਂ ਨੂੰ ਕਿਤਿਉਂ ਲੱਭ ਕੇ,ਪੂਰੇ ਹੀ ਮਾਰ ਦੇਣਾ।
ਸ਼ਾਮ ਸਿੰਘ ਅੰਗ ਸੰਗ ਸਿਡਨੀ















