ਜੈਸਲਮੇਰ, 2 ਮਈ,ਬੋਲੇ ਪੰਜਾਬ ਬਿਊਰੋ :
ਭਾਰਤ ਦੀ ਰੱਖਿਆ ਲਾਈਨ ‘ਤੇ ਇੰਟੈਲੀਜੈਂਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਮੋਹਨਗੜ੍ਹ ਇਲਾਕੇ ਵਿੱਚੋਂ ਵੀਰਵਾਰ ਨੂੰ ਇੱਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 40 ਸਾਲਾ ਪਠਾਨ ਖਾਨ ਉੱਤੇ ਦੋਸ਼ ਹੈ ਕਿ ਉਹ ਭਾਰਤ ਅਤੇ ਫੌਜ ਨਾਲ ਸੰਬੰਧਤ ਰਣਨੀਤਕ ਜਾਣਕਾਰੀਆਂ ਪਾਕਿਸਤਾਨ ਦੀ ਖੁਫੀਆ ਏਜੰਸੀ ISI ਤੱਕ ਪੁਚਾ ਰਿਹਾ ਸੀ।
ਇੰਟੈਲੀਜੈਂਸ ਸੂਤਰਾਂ ਅਨੁਸਾਰ, ਪਠਾਨ ਖਾਨ ਲੰਬੇ ਸਮੇਂ ਤੋਂ ISI ਨਾਲ ਜੁੜਿਆ ਹੋਇਆ ਸੀ ਅਤੇ ਇੱਕ ਮਹੀਨੇ ਪਹਿਲਾਂ ਵੀ ਉਸਨੂੰ ਸ਼ੱਕ ਦੇ ਆਧਾਰ ’ਤੇ ਹਿਰਾਸਤ ’ਚ ਲਿਆ ਗਿਆ ਸੀ। ਪੁੱਛਗਿੱਛ ਦੌਰਾਨ ਉਸ ਦੀਆਂ ਗਤੀਵਿਧੀਆਂ ਉੱਤੇ ਗੰਭੀਰ ਸਵਾਲ ਖੜੇ ਹੋਏ ਸਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਖਾਨ ISI ਦੇ ਹੈਂਡਲਰਾਂ ਦੇ ਸਿੱਧੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ ਅਤੇ ਭਾਰਤ ਦੀ ਅਹਿਮ ਜਾਣਕਾਰੀ ਪਾਕਿਸਤਾਨ ਨੂੰ ਲੀਕ ਕਰ ਰਿਹਾ ਸੀ।














