ਮੁੱਖ ਸਕੱਤਰ ਦੀ ਨਿਗਰਾਨੀ ਹੇਠ ਪੈਂਸ਼ਨਰਾ ਲਈ ਵੀ ਵਟਸਪ ਨੰਬਰ ਜਾਰੀ ਕੀਤਾ ਜਾਵੇ
ਫਤਿਹਗੜ੍ਹ ਸਾਹਿਬ,2 ਮਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਚੋਂ ਸੇਵਾ ਮੁਕਤ ਹੋਏ ਪੈਨਸ਼ਨ ਸੁਬੇਗ ਸਿੰਘ ਬਨੂੜ ਨੇ ਦੱਸਿਆ ਕਿ ਮੈਂ 2008 ਵਿੱਚ ਵਿਭਾਗ ਚੋ 35 ਸਾਲ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਇਆ ਸੀ, ਮੇਰੀ ਇਹ ਸਮੇਂ ਉਮਰ 75 ਸਾਲ ਹੋ ਚੁੱਕੀ ਹੈ ਮੈਂ ਪਿਛਲੇ ਛੇ ਮਹੀਨਿਆਂ ਤੋਂ ਪੈਨਸ਼ਨ ਠੀਕ ਕਰਾਉਣ ਲਈ ਵੱਖ-ਵੱਖ ਦਫਤਰਾਂ ਵਿੱਚ ਧੱਕੇ ਖਾ ਰਿਹਾ ਹਾਂ ਡਵੀਜ਼ਨ ਫਤਿਹਗੜ੍ਹ ਸਾਹਿਬ ਦੇ ਦਫਤਰੀ ਅਮਲੇ ਨੇ ਦੱਸਿਆ ਕਿ ਸਬੰਧਤ ਸੁਬੇਗ ਸਿੰਘ ਦਾ ਕੇਸ ਏਜੀ ਪੰਜਾਬ ਨੂੰ ਭੇਜਿਆ ਗਿਆ ਪ੍ਰੰਤੂ ਉਹਨਾਂ ਵੱਲੋਂ ਬੇਲੋੜਾ ਇਤਰਾਜ ਲਗਾ ਕੇ ਕੇਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਇਹਨਾਂ ਦੱਸਿਆ ਕਿ 16 ਅਪ੍ਰੈਲ 2025 ਨੂੰ ਕੇਸ ਦੁਆਰਾ ਵਾਪਸ ਆਇਆ ਹੈ ਜਿਸ ਵਿੱਚ ਇਤਰਾਜ਼ ਲਾਇਆ ਗਿਆ ਹੈ ਕਿ ਸਬੰਧਤ ਕੇਸ ਨਾਲ ਅੰਕੜਾ ਸੀਟ ਨਹੀਂ ਲਗਾਈ ਗਈ ਜਦੋਂ ਕਿ ਦਫਤਰ ਵੱਲੋਂ ਅੰਕੜਾ ਸੀਟ ਲਗਾਈ ਗਈ ਸੀ ।ਇਹਨਾਂ ਦੱਸਿਆ ਕਿ ਹੁਣ ਪੇਜ ਨੰਬਰ ਲਿਖ ਕੇ ਕੇਸ ਦੁਬਾਰਾ ਏਜੀ ਪੰਜਾਬ ਨੂੰ ਭੇਜਿਆ ਜਾਵੇਗਾ। ਇਸੇ ਤਰ੍ਹਾਂ ਕਰਮ ਸਿੰਘ ਝਾਂਮਪੁਰ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਦਾ ਇਲਾਜ ਕਰਵਾਇਆ ਸੀ ਜਿਸ ਦਾ ਮੈਡੀਕਲ ਬਿੱਲ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਕੋਲ ਕਈ ਮਹੀਨਿਆਂ ਤੋਂ ਫਾਈਲਾਂ ਦੀ ਧੂੜ ਫੱਕ ਰਿਹਾ ਹੈ। ਇਸ ਸਬੰਧੀ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਦਫਤਰੀ ਅਮਲੇ ਨੇ ਦੱਸਿਆ ਕਿ ਪਹਿਲਾਂ ਸਿਵਲ ਸਰਜਨ ਵੱਲੋਂ ਕੇਸ ਪਾਸ ਕਰਕੇ ਭੇਜਿਆ ਗਿਆ ਸੀ ਪ੍ਰੰਤੂ ਬਿਲ ਕਰਮ ਸਿੰਘ ਦੀ ਪਤਨੀ ਦੇ ਸਨ ਦਫ਼ਤਰੀ ਹੁਕਮ ਕਰਮ ਸਿੰਘ ਦੇ ਕੀਤੇ ਗਏ ਸਨ। ਜਿਸ ਨੂੰ 11 ਅਪ੍ਰੈਲ ਤੋਂ ਦਰੁਸਤੀ ਸਬੰਧੀ ਸਿਵਲ ਸਰਜਨ ਨੂੰ ਦੁਬਾਰਾ ਭੇਜਿਆ ਗਿਆ ਜੋ ਅੱਜ ਤੱਕ ਮੁੜ ਕੇ ਨਹੀਂ ਆਇਆ ਇਸੇ ਤਰ੍ਹਾਂ ਦੋਵੇਂ ਪੈਨਸ਼ਨਰ ਪਿਛਲੇ ਛੇ ਸੱਤ ਮਹੀਨਿਆਂ ਤੋਂ ਖੱਜਲ ਖੁਆਰ ਹੋ ਰਹੇ ਹਨ। ਇਸ ਸਬੰਧੀ ਮੁਲਾਜ਼ਮ ਆਗੂ ਦੀਦਾਰ ਸਿੰਘ ਢਿੱਲੋ, ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਸੈਂਕੜੇ ਪੈਨਸ਼ਨਰ ਖੱਜਲ ਖੁਆਰ ਹੁੰਦੇ ਹਨ। ਖੱਜਲ ਖ਼ੁਆਰੀ ਤੋਂ ਤੰਗ ਹੋ ਕੇ ਬਹੁਤੇ ਪੈਨਸ਼ਨਰ ਮੈਡੀਕਲ ਕਲੇਮ ਹੀ ਛੱਡ ਦਿੰਦੇ ਹਨ ।ਪੀੜਤ ਪੈਨਸ਼ਨਾਂ ਤੇ ਮੁਲਾਜ਼ਮ ਆਗੂਆਂ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਿਵੇਂ ਨਸ਼ੇ ਸਬੰਧੀ ਵਟਸਐਪ ਨੰਬਰ ਜਾਰੀ ਕੀਤਾ ਗਿਆ ਹੈ ਇਸੇ ਤਰ੍ਹਾਂ ਪੈਸਨਰਾ ਨੂੰ ਆਪਣੇ ਪੈਨਸ਼ਨ ਦੇ ਕੰਮਾਂ ਸਬੰਧੀ ਮੁੱਖ ਸਕੱਤਰ ਪੰਜਾਬ ਦੀ ਨਿਗਰਾਨੀ ਵਿੱਚ ਵਟਸਐਪ ਨੰਬਰ ਜਾਰੀ ਕੀਤਾ ਜਾਵੇ ਅਤੇ ਦਰਖਾਸਤਾਂ ਤੇ ਹੁੰਦੀ ਦੇਰੀ ਭ੍ਰਿਸ਼ਟਾਚਾਰ ਮੰਨਿਆ ਜਾਵੇ ਅਤੇ ਇਸ ਦੀ ਜਿੰਮੇਵਾਰੀ ਫਿਕਸ ਕੀਤੀ ਜਾਵੇ।












