ਫ਼ਾਜ਼ਿਲਕਾ, 2 ਮਈ,ਬੋਲੇ ਪੰਜਾਬ ਬਿਊਰੋ;
ਸ਼ਹਿਰ ਵਿੱਚ ਕੱਲ੍ਹ ਦੇਰ ਰਾਤ ਮੌਸਮ ਨੇ ਅਚਾਨਕ ਕਰਵਟ ਲਈ। ਤੇਜ਼ ਹਨੇਰੀ ਤੇ ਬਰਸਾਤ ਨੇ ਸਿਰਫ਼ ਤਾਪਮਾਨ ਹੀ ਨਹੀਂ ਘਟਾਇਆ, ਸਗੋਂ ਜਨ ਜੀਵਨ ਨੂੰ ਵੀ ਝੰਜੋੜ ਕੇ ਰੱਖ ਦਿੱਤਾ।
ਸਭ ਤੋਂ ਵੱਧ ਨੁਕਸਾਨ ਫ਼ਾਜ਼ਿਲਕਾ ਦੀ ਅਨਾਜ ਮੰਡੀ ਨੂੰ ਹੋਇਆ, ਜਿੱਥੇ ਕਣਕ ਦੀ ਤਾਜ਼ਾ ਫਸਲ ਪਾਣੀ ’ਚ ਡੁੱਬ ਗਈ। ਮੰਡੀ ਵਿੱਚ ਲਿਫ਼ਟਿੰਗ ਦੀ ਉਡੀਕ ਕਰ ਰਹੀਆਂ ਕਣਕ ਦੀਆਂ ਬੋਰੀਆਂ ਬਰਸਾਤ ਦੀ ਭੇਂਟ ਚੜ੍ਹ ਗਈਆਂ।
ਸਥਾਨਕ ਨਿਵਾਸੀਆਂ ਦੇ ਕਹਿਣ ਅਨੁਸਾਰ, ਇਹ ਕੋਈ ਨਵੀਂ ਗੱਲ ਨਹੀਂ। ਹਰ ਸਾਲ ਮੀਂਹ ਆਉਂਦਾ ਹੈ, ਪਰ ਪ੍ਰਬੰਧ ਨੱਕਾਰਾ ਹੀ ਰਹਿੰਦਾ ਹੈ। ਬਾਰਿਸ਼ ਕਾਰਨ ਮੰਡੀ ਝੀਲ ਵਿੱਚ ਤਬਦੀਲ ਹੋ ਗਈ।
ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਵੀ ਰਾਤ ਭਰ ਬੰਦ ਰਹੀ, ਜਿਸ ਕਾਰਨ ਲੋਕਾਂ ਨੂੰ ਰਾਤ ਗਰਮੀ ਅਤੇ ਹਨ੍ਹੇਰੇ ਵਿਚ ਗੁਜ਼ਾਰਨੀ ਪਈ।












