ਨਵੀਂ ਦਿੱਲੀ, 3 ਮਈ,ਬੋਲੇ ਪੰਜਾਬ ਬਿਊਰੋ :
ਪਹਿਲਗਾਮ ਹਮਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਰ ਪਾਸੇ ਇਸ ਦੀ ਗੂੰਜ ਹੈ।ਲੋਕ ਗੁੱਸੇ ਵਿਚ ਹਨ, ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਪਰ ਇਸ ਗੁੱਸੇ ਦੀ ਗੂੰਜ ਵਿਚ ਇਕ ਰਾਜਨੀਤਕ ਬਿਆਨ ਨੇ ਨਵੀਂ ਚਰਚਾ ਛੇੜ ਦਿੱਤੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਾਕਿਸਤਾਨ ‘ਤੇ ਹੋਈ ਸਰਜੀਕਲ ਸਟ੍ਰਾਈਕ ਨੂੰ ਚੁਣੌਤੀ ਦਿੱਤੀ ਹੈ। ਚੰਨੀ ਨੇ ਸਵਾਲ ਉਠਾਇਆ, “ਜੇ ਬੰਬ ਡਿੱਗਦਾ ਹੈ, ਤਾਂ ਪਤਾ ਕਿਵੇਂ ਨਹੀਂ ਲੱਗੇਗਾ? ਉਹ ਕਹਿੰਦੇ ਹਨ ਕਿ ਪਾਕਿਸਤਾਨ ਵਿੱਚ ਸਰਜੀਕਲ ਸਟ੍ਰਾਈਕ ਦੀ ਨਾ ਕੋਈ ਤਸਵੀਰ, ਨਾ ਕੋਈ ਸਬੂਤ। ਅਸਲ ਵਿਚ ਹੋਇਆ ਕੀ?”
ਚੰਨੀ ਦਾ ਇਹ ਬਿਆਨ 2016 ਦੀ ਉਸ ਸਰਜੀਕਲ ਸਟ੍ਰਾਈਕ ਨਾਲ ਸਬੰਧਿਤ, ਜਿਸ ਨੂੰ ਅੱਜ ਤੱਕ ਰਾਸ਼ਟਰੀ ਗੌਰਵ ਨਾਲ ਜੋੜਿਆ ਜਾਂਦਾ ਰਿਹਾ ਹੈ।
ਇਹ ਬਿਆਨ ਐਸੇ ਵੇਲੇ ਆਇਆ ਹੈ ਜਦੋਂ ਦੇਸ਼ ਦੀ ਰਾਸ਼ਟਰੀ ਸੁਰੱਖਿਆ ਅਤੇ ਸਰਹੱਦੀ ਤਣਾਅ ਇਕ ਵੱਡਾ ਮੁੱਦਾ ਬਣ ਚੁੱਕਾ ਹੈ। ਚੰਨੀ ਦੇ ਸਵਾਲ ਨੇ ਨਵੀਂ ਰਾਜਨੀਤਕ ਚਰਚਾ ਛੇੜ ਦਿੱਤੀ ਹੈ।














