ਪੁਲਿਸ ਨਾਲ ਮੁਕਾਬਲੇ ਵਿੱਚ ਗੋਪੀ ਲਾਹੌਰੀਆ ਗੈਂਗ ਦਾ ਬਦਮਾਸ਼ ਜ਼ਖਮੀ, ਹਥਿਆਰ ਬਰਾਮਦ

ਪੰਜਾਬ

ਲੁਧਿਆਣਾ, 3 ਮਈ,ਬੋਲੇ ਪੰਜਾਬ ਬਿਊਰੋ :
ਅੱਜ ਸ਼ਨਿੱਚਰਵਾਰ ਸਵੇਰੇ ਲੁਧਿਆਣਾ ਦੇ ਸੁਭਾਸ਼ ਨਗਰ ’ਚ ਪੁਲਿਸ ਇੱਕ ਫਾਇਰਿੰਗ ਮਾਮਲੇ ਦੀ ਜਾਂਚ ਲਈ ਗਈ ਸੀ।ਜਾਂਚ ਦੌਰਾਨ ਗੋਪੀ ਲਾਹੌਰੀਆ ਗੈਂਗ ਦੇ ਇੱਕ ਬਦਮਾਸ਼ ਨੇ ਪੁਲਿਸ ਟੀਮ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।ਇਸ ਦੌਰਾਨ ਬਦਮਾਸ਼ ਵਲੋਂ ਚਲਾਈ ਗੋਲੀ ਇੱਕ ਪੁਲਿਸ ਮੁਲਾਜ਼ਮ ਦੀ ਪੱਗ ਵਿੱਚੋਂ ਲੰਘ ਗਈ, ਪਰ ਉਹ ਬਚ ਗਿਆ।
ਜਵਾਬੀ ਕਾਰਵਾਈ ’ਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਇਸ ਦੌਰਾਨ ਸੁਮਿਤ ਨਾਂ ਦਾ ਬਦਮਾਸ਼ ਗੰਭੀਰ ਜ਼ਖਮੀ ਹੋਇਆ। ਉਸਨੂੰ ਤੁਰੰਤ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ ਗਿਆ।
ਮੌਕੇ ਤੋਂ ਪੁਲਿਸ ਨੇ ਇੱਕ ਗੈਰ ਕਾਨੂੰਨੀ ਹਥਿਆਰ ਅਤੇ ਕਈ ਗੋਲੀਆਂ ਵੀ ਬਰਾਮਦ ਕੀਤੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।