ਪਾਕਿਸਤਾਨ ਵਲੋਂ ਲਗਾਤਾਰ 12ਵੇਂ ਦਿਨ ਜੰਗਬੰਦੀ ਦੀ ਉਲੰਘਣਾ, ਪਾਕਿਸਤਾਨੀ ਰੱਖਿਆ ਮੰਤਰੀ ਨੂੰ ਭਾਰਤ ਤੋਂ ਫੌਜੀ ਕਾਰਵਾਈ ਦਾ ਡਰ

ਨੈਸ਼ਨਲ ਪੰਜਾਬ


ਨਵੀਂ ਦਿੱਲੀ, 6 ਮਈ,ਬੋਲੇ ਪੰਜਾਬ ਬਿਊਰੋ ;
ਪਾਕਿਸਤਾਨ ਨੇ ਲਗਾਤਾਰ 12ਵੇਂ ਦਿਨ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਫੌਜ ਨੇ 5-6 ਮਈ ਦੀ ਰਾਤ ਨੂੰ ਕੰਟਰੋਲ ਰੇਖਾ ਦੇ ਨਾਲ ਅੱਠ ਥਾਵਾਂ ਕੁਪਵਾੜਾ, ਬਾਰਾਮੂਲਾ, ਪੁੰਛ, ਰਾਜੌਰੀ, ਮੇਂਢਰ, ਨੌਸ਼ਹਿਰਾ, ਸੁੰਦਰਬਨੀ ਅਤੇ ਅਖਨੂਰ ‘ਤੇ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਇਸ ਦਾ ਜਵਾਬ ਦਿੱਤਾ।
ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦਾਅਵਾ ਕੀਤਾ ਸੀ ਕਿ ਭਾਰਤ ਕਿਸੇ ਵੀ ਸਮੇਂ ਕੰਟਰੋਲ ਰੇਖਾ (ਐਲਓਸੀ) ‘ਤੇ ਫੌਜੀ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨੀਤਿਕ ਲਾਭ ਲਈ ਇਸ ਖੇਤਰ ਨੂੰ ਪ੍ਰਮਾਣੂ ਯੁੱਧ ਦੇ ਕੰਢੇ ਵੱਲ ਧੱਕ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।