ਚੰਡੀਗੜ੍ਹ, 6 ਮਈ,ਬੋਲੇ ਪੰਜਾਬ ਬਿਊਰੋ ;
ਪੰਜਾਬ ਵਿਧਾਨ ਸਭਾ ’ਚ ਅੱਜ ਇੱਕ ਵੱਡਾ ਫੈਸਲਾ ਲਿਆ ਗਿਆ। ਸਾਰਿਆਂ ਪਾਰਟੀਆਂ ਨੇ ਇੱਕਸੂਰ ਹੋ ਕੇ ਡੈਮ ਸੇਫਟੀ ਐਕਟ 2021 ਦੇ ਖਿਲਾਫ਼ ਮਤਾ ਪਾਸ ਕਰ ਦਿੱਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਖੁਲ੍ਹੇ ਅਲਫ਼ਾਜ਼ਾਂ ’ਚ ਕਿਹਾ ਕਿਪੰਜਾਬ ਕੋਲ ਵਾਧੂ ਪਾਣੀ ਨਹੀਂ — ਹਰਿਆਣਾ ਨੂੰ 4000 ਕਿਊਸਿਕ ਹੀ ਮਿਲੇਗਾ, ਇੱਕ ਬੂੰਦ ਵੀ ਵੱਧ ਨਹੀਂ।
ਸੰਧਵਾਂ ਨੇ ਇਹ ਵੀ ਕਿਹਾ ਕਿ ਬੀਬੀਐਮਬੀ ਦਾ ਪੁਨਰਗਠਨ ਹੋਵੇਗਾ, ਕਿਉਂਕਿ ਇਹ ਪਾਣੀ ਦਾ ਮੁੱਦਾ ਹੁਣ ਸਿਆਸਤ ਤੋਂ ਉੱਪਰ ਚਲਾ ਗਿਆ ਹੈ। ਉਨ੍ਹਾਂ ਨੇ ਕਿਹਾ, “ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਅਸੀਂ ਅੱਜ ਭੁਗਤ ਰਹੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਹੱਕ ਲਈ ਖੜੇ ਹੋਈਏ।”
ਇਸ ਮੌਕੇ ਤੇ ਸੀਐਮ ਭਗਵੰਤ ਮਾਨ ਨੇ ਵੀ ਨੇ ਕਿਹਾ, “ਸਾਊਦੀ ਅਰਬ ਵਿੱਚ ਜਿਵੇਂ ਮੋਟਰਾਂ ਨਾਲ ਤੇਲ ਕੱਢਿਆ ਜਾਂਦਾ ਹੈ, ਅਸੀਂ ਉਵੇਂ ਹੀ ਪਾਣੀ ਕੱਢ ਰਹੇ ਹਾਂ।
ਉਨ੍ਹਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਦੇ ਸਮੇਂ 22% ਖੇਤਰ ਵਿੱਚ ਹੀ ਨਹਿਰੀ ਪਾਣੀ ਵਰਤਿਆ ਜਾਂਦਾ ਸੀ, ਪਰ ਹੁਣ ਇਹ ਆਂਕੜਾ 60% ਤੋਂ ਉੱਪਰ ਚਲਾ ਗਿਆ ਹੈ। ਇਹ ਪੰਜਾਬ ਸਰਕਾਰ ਦੀ ਵਾਧੂ ਕੋਸ਼ਿਸ਼ਾਂ ਦਾ ਨਤੀਜਾ ਹੈ।












