ਪਿੰਡ ਕੰਗਣੀਵਾਲ ‘ਚ ਡਿੱਗੇ ਪਾਕਿਸਤਾਨੀ ਡਰੋਨ ਦੇ ਟੁਕੜੇ, ਵਿਹੜੇ ‘ਚ ਸੌਂ ਰਿਹਾ ਵਿਅਕਤੀ ਜ਼ਖਮੀ

ਪੰਜਾਬ


ਜਲੰਧਰ, 10 ਮਈ,ਬੋਲੇ ਪੰਜਾਬ ਬਿਊਰੋ :
ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦਿਨੋ-ਦਿਨ ਵਧ ਰਿਹਾ ਹੈ। ਪਿਛਲੀ ਰਾਤ ਜਲੰਧਰ ਦੇ ਨੇੜਲੇ ਪਿੰਡ ਕੰਗਣੀਵਾਲ ਵਿਚ ਇੱਕ ਪਾਕਿਸਤਾਨੀ ਡਰੋਨ ਦੇ ਟੁਕੜੇ ਡਿੱਗੇ।
ਇਹ ਵਾਕਿਆ ਸ਼ੁੱਕਰਵਾਰ ਰਾਤ ਲਗਭਗ ਡੇਢ ਵਜੇ ਦਾ ਹੈ, ਜਦੋਂ ਡਰੋਨ ਦੇ ਵੱਡੇ ਲੋਹੇ ਦੇ ਹਿੱਸੇ ਇੱਕ ਘਰ ਦੇ ਵਿਹੜੇ ਵਿੱਚ ਡਿੱਗ ਪਏ। ਘਰ ਵਿੱਚ ਸੌਂ ਰਿਹਾ ਪਰਵਾਸੀ ਸਿਕੰਦਰ ਗੰਭੀਰ ਜ਼ਖਮੀ ਹੋ ਗਿਆ ਅਤੇ ਇਸ ਦੌਰਾਨ ਕਾਰ ਨੂੰ ਵੀ ਨੁਕਸਾਨ ਪਹੁੰਚਿਆ। ਆਸ-ਪਾਸ ਦੇ ਘਰਾਂ ਦੇ ਕੱਚ ਟੁੱਟ ਗਏ।
ਜਿਵੇਂ ਹੀ ਹਮਲੇ ਦੀ ਖਬਰ ਮਿਲੀ, ਡੀ.ਐਸ.ਪੀ. ਕੁਲਵੰਤ ਸਿੰਘ ਅਤੇ ਪਤਾਰਾ ਥਾਣੇ ਦੀ ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਡਰੋਨ ਦੇ ਹਿੱਸਿਆਂ ਨੂੰ ਕਬਜ਼ੇ ’ਚ ਲਿਆ ਗਿਆ ਹੈ।
ਪਿੰਡ ਦੇ ਨਿਵਾਸੀ ਅਵਤਾਰ ਸਿੰਘ ਨੇ ਦੱਸਿਆ, “ਜਿਵੇਂ ਹੀ ਧਮਾਕਾ ਹੋਇਆ, ਪਿੰਡ ਵਾਲੇ ਘਰਾਂ ਤੋਂ ਬਾਹਰ ਨਿਕਲ ਆਏ।
ਸੁਰੱਖਿਆ ਏਜੰਸੀਆਂ ਵਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।