ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਯੂਕਰੇਨ ਨਾਲ ਬਿਨਾਂ ਕਿਸੇ ਅਗਾਊਂ ਸ਼ਰਤ ਦੇ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼

ਸੰਸਾਰ

ਮਾਸਕੋ, 11 ਮਈ,ਬੋਲੇ ਪੰਜਾਬ ਬਿਊਰੋ :
ਯੂਕਰੇਨ-ਰੂਸ ਜੰਗ ਵਿਚਕਾਰ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਚਾਨਕ ਪੇਸ਼ਕਸ਼ ਕਰਦਿਆਂ ਕਿਹਾ ਹੈ ਕਿ ਰੂਸ 15 ਮਈ ਨੂੰ ਇਸਤਾਂਬੁਲ ਵਿੱਚ ਯੂਕਰੇਨ ਨਾਲ ਬਿਨਾਂ ਕਿਸੇ ਅਗਾਊਂ ਸ਼ਰਤ ਦੇ ਸਿੱਧੀ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹੈ।
ਸ਼ਨੀਵਾਰ ਨੂੰ ਕ੍ਰੇਮਲਿਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਤਿਨ ਨੇ 2022 ਦੀ ਅਧੂਰੀ ਛੱਡੀ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦੀ ਗੱਲ ਕਹੀ। ਉਨ੍ਹਾਂ ਦੱਸਿਆ ਕਿ ਗੱਲਬਾਤ ਰੂਸ ਨੇ ਨਹੀਂ, ਬਲਕਿ ਕੀਵ ਨੇ ਤੋੜੀ ਸੀ। ਫਿਰ ਵੀ, ਰੂਸ ਹਾਲਾਤਾਂ ਤੋਂ ਉਪਰ ਉਠ ਕੇ ਸ਼ਾਂਤੀ ਦੀ ਰਾਹ ’ਤੇ ਵਾਪਸ ਮੋੜ ਲੈਣ ਨੂੰ ਤਿਆਰ ਹੈ।
ਪੁਤਿਨ ਨੇ ਕਿਹਾ, “ਸਭ ਕੁਝ ਹੋਣ ਦੇ ਬਾਵਜੂਦ, ਅਸੀਂ ਕੀਵ ਨੂੰ ਇਸਤਾਂਬੁਲ ਆ ਕੇ ਸਿੱਧੀ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਕਰ ਰਹੇ ਹਾਂ। ਇਹ ਵਾਰਤਾ ਜੰਗ ਦੀ ਅੱਗ ’ਚ ਠੰਡੀ ਹਵਾ ਦਾ ਬੁੱਲਾ ਸਾਬਤ ਹੋ ਸਕਦੀ ਹੈ।”
ਦੂਜੀ ਪਾਸੇ, ਕੀਵ ਵੱਲੋਂ ਹਾਲੇ ਤੱਕ ਕੋਈ ਅਧਿਕਾਰਕ ਪ੍ਰਤਿਕ੍ਰਿਆ ਨਹੀਂ ਆਈ। ਪਰ ਰੂਸ ਵੱਲੋਂ ਆਏ ਇਸ ਸੰਕੇਤ ਨੇ ਦੋ ਸਾਲਾਂ ਤੋਂ ਚੱਲ ਰਹੀ ਜੰਗ ਵਿੱਚ ਬਦਲ ਦੀ ਸੰਭਾਵਨਾ ਪੈਦਾ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।