ਬੁੱਢੇ ਦਰਿਆ ’ਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ

ਪੰਜਾਬ

ਲੁਧਿਆਣਾ, 12 ਮਈ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਤਾਜਪੁਰ ਰੋਡ ਨੇੜੇ ਸਥਿਤ ਬੁੱਢੇ ਦਰਿਆ ’ਚ ਬੀਤੇ ਦਿਨ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਇਸ਼ਨਾਨ ਘਾਟ ’ਚ ਨਹਾਉਣ ਗਏ ਦੋ ਬੱਚੇ ਡੁੱਬ ਗਏ। ਦੋਵਾਂ ਦੀ ਉਮਰ ਲਗਭਗ 15 ਤੋਂ 17 ਸਾਲ ਦੱਸੀ ਗਈ ਹੈ।
ਜਾਣਕਾਰੀ ਅਨੁਸਾਰ ਸੰਤ ਸਿਚੇਵਾਲ ਵੱਲੋਂ ਦਰਿਆ ਦੀ ਸਫਾਈ ਲਈ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਇਥੇ ਇਸ਼ਨਾਨ ਘਾਟ ਬਣਾਇਆ ਗਿਆ ਹੈ। ਇਥੇ ਇੱਕ ਧਾਰਮਿਕ ਸਮਾਗਮ ਵੀ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸਥਾਨਕ ਲੋਕਾਂ ਨੇ ਭਰਪੂਰ ਹਿੱਸਾ ਲਿਆ। ਹਾਲਾਂਕਿ ਸਮਾਗਮ ਦੌਰਾਨ ਇਸ਼ਨਾਨ ਦੀ ਮਨਾਹੀ ਸੀ, ਪਰ ਦੋ ਨੌਜਵਾਨ ਕਿਸੇ ਤਰੀਕੇ ਨਾਲ ਦਰਿਆ ਵਿੱਚ ਉਤਰ ਗਏ।
ਦਰਿਆ ਦੀ ਡੂੰਘਾਈ ਜ਼ਿਆਦਾ ਹੋਣ ਕਰਕੇ ਦੋਨੋ ਬੱਚੇ ਪਾਣੀ ਵਿੱਚ ਡੁੱਬ ਗਏ। ਮੌਕੇ ’ਤੇ ਮੌਜੂਦ ਗੋਤਾਖੋਰ ਟੀਮ ਵੱਲੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।