ਪਟਿਆਲਾ 15 ਮਈ,ਬੋਲੇ ਪੰਜਾਬ ਬਿਊਰੋ;
ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਵਿਦਿਆਰਥੀ ਮਨਰਾਜ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਬਾਰਵੀਂ ਜਮਾਤ ਮੈਡੀਕਲ ਸਟਰੀਮ ਵਿੱਚ 97.2% ਨੰਬਰ ਪ੍ਰਾਪਤ ਕਰਕੇ ਆਪਣੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ ਹੈ।
ਮਨਰਾਜ ਸਿੰਘ ਨਾ ਸਿਰਫ ਅਕਾਦਮਿਕ ਗਤਿਵਿਧੀਆਂ ਵਿੱਚ ਸਗੋਂ ਖੇਡਾਂ ‘ਚ ਵੀ ਬੇਮਿਸਾਲ ਪ੍ਰਦਰਸ਼ਨ ਕਰਦਾ ਆ ਰਿਹਾ ਹੈ। ਉਸ ਨੇ ਬੇਸਬਾਲ ਖੇਡ ਵਿੱਚ ਰਾਸ਼ਟਰੀ ਪੱਧਰ ‘ਤੇ ਪ੍ਰਤਿਨਿਧਿਤਾ ਕਰਦਿਆਂ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ।
ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਮਨਰਾਜ ਸਿੰਘ ਦੀ ਪ੍ਰਾਪਤੀ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਸਫਲਤਾ ਸਿਰਫ਼ ਮਨਰਾਜ ਸਿੰਘ ਦੀ ਮਿਹਨਤ ਨਹੀਂ, ਸਗੋਂ ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਵੀ ਹੈ। ਉਨ੍ਹਾਂ ਨੇ ਹਰੀਸ਼ ਰਾਵਤ ਅਤੇ ਐਸ.ਪੀ. ਸਿੰਘ ਦੇ ਯੋਗਦਾਨ ਨੂੰ ਵੀ ਵਿਸ਼ੇਸ਼ ਤੌਰ ‘ਤੇ ਯਾਦ ਕੀਤਾ।
ਸਕੂਲ ਅਤੇ ਪਰਿਵਾਰ ਵੱਲੋਂ ਮਨਰਾਜ ਨੂੰ ਇਸ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ ਗਈ ਹੈ ਅਤੇ ਭਵਿੱਖ ਵਿੱਚ ਹੋਰ ਉੱਚਾਈਆਂ ਹਾਸਲ ਕਰਨ ਦੀ ਉਮੀਦ ਜਤਾਈ ਗਈ ਹੈ।












