ਬਲਾਕ ਰਾਜਪੁਰਾ-2 ਦੇ ਪੰਜ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਵਿਧਾਇਕਾ ਨੀਨਾ ਮਿੱਤਲ ਵੱਲੋਂ ਲੋਕ ਅਰਪਣ
ਰਾਜਪੁਰਾ, 15 ਮਈ ,ਬੋਲੇ ਪੰਜਾਬ ਬਿਊਰੋ :
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਬਲਾਕ ਰਾਜਪੁਰਾ-2 ਦੇ ਪੰਜ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਲੋਕ ਅਰਪਣ ਕੀਤਾ।ਇਹ ਕਾਰਜ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦਾ ਹਿੱਸਾ ਹਨ, ਜਿਨ੍ਹਾਂ ਰਾਹੀਂ ਸਕੂਲਾਂ ਵਿੱਚ ਸਿੱਖਿਆ ਦੇ ਮਾਹੌਲ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ, ਹਦਾਇਤਪੁਰਾ, ਉੱਚਾ ਖੇੜਾ, ਲੇਹਲਾਂ ਅਤੇ ਖੇੜਾ ਗੱਜੂ ਵਿੱਚ ਕੁੱਲ 38 ਲੱਖ 39 ਹਜ਼ਾਰ ਰੁਪਏ ਦੀ ਲਾਗਤ ਨਾਲ ਚਾਰਦੀਵਾਰੀਆਂ ਦੀ ਮੁਰੰਮਤ,ਨਵੀਂ ਚਾਰਦੀਵਾਰੀ, ਨਵੇਂ ਸਮਾਰਟ ਕਲਾਸਰੂਮਾਂ, ਸਮਾਰਟ ਐੱਲਈਡੀ ਪੈਨਲ ਦੀ ਉਪਲਬਧ ਕਰਨ ਵਰਗੇ ਅਹਿਮ ਵਿਕਾਸ ਕਾਰਜ ਕਰਵਾਏ ਗਏ ਹਨ।ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਪੁਰ ਵਿੱਚ 10 ਲੱਖ 75 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਸਮਾਰਟ ਕਲਾਸਰੂਮ ਬਣਾਇਆ ਗਿਆ ਹੈ। ਹਦਾਇਤਪੁਰਾ ਸਕੂਲ ਵਿੱਚ ਵੀ 10 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਸਮਾਰਟ ਕਲਾਸਰੂਮ ਬਣਾਇਆ ਗਿਆ ਅਤੇ ਚਾਰਦੀਵਾਰੀ ਦੀ ਰਿਪੇਅਰ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਉੱਚਾ ਖੇੜਾ ਸਕੂਲ ਵਿੱਚ 2 ਲੱਖ 22 ਹਜ਼ਾਰ ਰੁਪਏ ਨਾਲ ਚਾਰਦੀਵਾਰੀ ਦੀ ਮੁਰੰਮਤ ਕੀਤੀ ਗਈ। ਸਰਕਾਰੀ ਪ੍ਰਾਇਮਰੀ ਸਕੂਲ ਲੇਹਲਾਂ ਸਕੂਲ ਵਿੱਚ ਚਾਰਦੀਵਾਰੀ ਦੀ ਨਵੀਂ ਉਸਾਰੀ ਲਈ 7 ਲੱਖ 40 ਹਜ਼ਾਰ ਰੁਪਏ ਦੀ ਰਕਮ ਵਰਤੀ ਗਈ, ਜਦਕਿ ਖੇੜਾ ਗੱਜੂ ਸਕੂਲ ਵਿੱਚ ਵੀ 7 ਲੱਖ 51 ਹਜ਼ਾਰ ਰੁਪਏ ਦੀ ਲਾਗਤ ਨਾਲ ਨਵਾਂ ਸਮਾਰਟ ਕਲਾਸਰੂਮ ਬਣਾਇਆ ਗਿਆ। ਸਕੂਲਾਂ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਇਹ ਉਪਰਾਲੇ ਭਵਿੱਖ ਦੀ ਪੀੜ੍ਹੀ ਨੂੰ ਮਜ਼ਬੂਤ ਬੁਨਿਆਦ ਦੇਣ ਵਿੱਚ ਨਿਰਣਾਇਕ ਭੂਮਿਕਾ ਨਿਭਾਣਗੇ।ਕਿਉਕਿ ਸੂਬੇ ਵਿੱਚ ਚੱਲ ਰਹੀ ਸਿੱਖਿਆ ਕ੍ਰਾਂਤੀ ਦੀ ਲਹਿਰ ਨੇ ਸਰਕਾਰੀ ਸਕੂਲਾਂ ਤੋਂ ਮਾਪਿਆਂ ਤੱਕ ਦਸਤਕ ਦਿੱਤੀ ਹੈ ਜਿਸ ਨਾਲ ਜਿੱਥੇ ਦਿਹਾਤੀ ਖੇਤਰਾਂ ਵਿਚ ਜਾਗਰੂਕਤਾ ਆਈ ਹੈ, ਉਥੇ ਆਮ ਨਾਗਰਿਕਾ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਨੂੰ ਤਰਜੀਹ ਦਿੱਤੀ ਹੈ। ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਲਿਆਂਦੇ ਜਾ ਰਹੇ ਜਿਕਰਯੋਗ ਬਦਲਾਅ ਕਰਕੇ ਸਰਕਾਰੀ ਸਕੂਲਾਂ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ।ਜਿਸ ਨਾਲ ਸੂਬੇ ਦੇ ਸੁਨਹਿਰੇ ਭਵਿੱਖ ਦੀਆਂ ਆਸਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ।ਸਮਾਰੋਹ ਦੌਰਾਨ ਹਲਕਾ ਰਾਜਪੁਰਾ ਸਿੱਖਿਆ ਕੋਆਰਡੀਨੇਟਰ ਅਤੇ ਮਾਸਟਰ ਟਰੇਨਰ ਮਾਲਵਾ ਜ਼ੋਨ ਵਿਜੇ ਮੈਨਰੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਆਧੁਨਿਕ ਤੇ ਸੁਚਾਰੂ ਸਿੱਖਿਆ ਪ੍ਰਦਾਨ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਰਾਹੀਂ ਸਿੱਖਣ ਸਿਖਾਉਣ ਪ੍ਰਕਿਰਿਆ ਦੇ ਮਿਆਰ ਵਿੱਚ ਨਿਖਾਰ ਆਵੇਗਾ। ਇਸ ਮੌਕੇ ਰਾਜਿੰਦਰ ਸਿੰਘ ਚਾਨੀ, ਬੀਪੀਈਓ ਰਾਜਪੁਰਾ ਮਨਜੀਤ ਕੌਰ, ਮੇਜਰ ਸਿੰਘ ਬਲਾਕ ਰਿਸੋਰਸ ਕੋਆਰਡੀਨੇਟਰ, ਪਿਆਰਾ ਸਿੰਘ, ਸਚਿਨ ਮਿੱਤਲ ਐਮ.ਐਲ.ਏ ਕੋਆਰਡੀਨੇਟਰ, ਜਗਦੀਪ ਸਿੰਘ ਅਲੂਣਾ, ਸਰਪੰਚ ਜਸਵਿੰਦਰ ਸਿੰਘ ਸਾਮਦੂ, ਸਰਪੰਚ ਭਿੰਦਰ ਸਿੰਘ, ਗੁਰਤੇਜ ਸਿੰਘ, ਸਤਵਿੰਦਰ ਸਿੰਘ ਮਿਰਜ਼ਾਪੁਰ, ਗੁਰਸ਼ਰਨ ਸਿੰਘ ਵਿਰਕ, ਅਮਨ ਸੈਣੀ, ਤਰੁਣ ਸ਼ਰਮਾ, ਅਮਰਨਾਥ ਸਰਪੰਚ, ਅਨੁ ਸ਼ਰਮਾ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਮੋਹਿਤ ਕੁਮਾਰ, ਵਿਕਰਮਜੀਤ, ਦਿਲਾਵਰ ਸਿੰਘ, ਹਰਜੇਸ਼ ਕੁਮਾਰ, ਹਰਵਿੰਦਰ ਸਿੰਘ, ਸੁੱਚਾ ਸਿੰਘ, ਮੁਕੇਸ਼ ਕੁਮਾਰ, ਸ਼ਿਵ ਦਿਆਲ, ਧਰਮਚੰਦ, ਸਰਪੰਚ ਅਮਰਿੰਦਰ ਸਿੰਘ ਲੇਹਲਾਂ, ਗੀਤਾ ਤਨੇਜਾ, ਸ਼ੰਕਰ ਸਿੰਘ, ਜਰਨੈਲ ਸਿੰਘ, ਸਾਬਕਾ ਸਰਪੰਚ ਰੋਹਿਤ ਕੁਮਾਰ, ਰਵਿੰਦਰ ਕੌਰ ਸੈਂਟਰ ਹੈੱਡ ਟੀਚਰ, ਮਹੇਸ਼ਇੰਦਰ ਬਾਂਗਾ, ਪਵਨ ਕੁਮਾਰ, ਕੰਵਲ ਬੇਗੜਾ, ਸੋਨੀ, ਸਰਵਜੀਤ ਕੌਰ, ਦਲਜੀਤ ਸਿੰਘ ਸੈਂਟਰ ਹੈੱਡ ਟੀਚਰ, ਅਸ਼ਵਿੰਦਰ ਕੌਰ, ਰਾਜਵੀਰ ਕੌਰ, ਬਿੱਟੂ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ ਸਰਪੰਚ, ਪਰਮਜੀਤ ਕੌਰ ਸਮੇਤ ਪਾਰਟੀ ਦੇ ਆਹੁਦੇਦਾਰ, ਸੈਂਟਰ ਹੈੱਡ ਟੀਚਰ, ਹੋਰ ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ, ਬੱਚਿਆਂ ਦੇ ਮਾਪੇ, ਪਿੰਡਾਂ ਦੇ ਪਤਵੰਤੇ ਸੱਜਣ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ।












