ਕੋਲਕਾਤਾ, 17 ਮਈ,ਬੋਲੇ ਪੰਜਾਬ ਬਿਊਰੋ ;
ਪੱਛਮੀ ਬੰਗਾਲ ਦੇ 45 ਸਾਲਾ ਸੁਬਰਤ ਘੋਸ਼ ਦੀ ਮਾਊਂਟ ਐਵਰੈਸਟ ਤੋਂ ਉਤਰਦਿਆਂ ਵਾਪਸੀ ਦੌਰਾਨ ਮੌਤ ਹੋ ਗਈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੌਤ ਉਚਾਈ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਕਾਰਨ ਹੋਈ। ਸੁਬਰਤ ਘੋਸ਼ ਨੇ ਹੌਸਲੇ ਨਾਲ ਇਹ ਚੋਟੀ ਫਤਹ ਕੀਤੀ ਸੀ, ਪਰ ਵਾਪਸੀ ਸਮੇਂ ਉਹ ਜੀਵਨ ਦੀ ਜੰਗ ਹਾਰ ਗਿਆ।
ਇਸ ਸੀਜ਼ਨ ਵਿੱਚ ਐਵਰੈਸਟ ’ਤੇ ਮਰਨ ਵਾਲਾ ਇਹ ਦੂਜਾ ਪਰਬਤਾਰੋਹੀ ਹੈ। ਇਸ ਘਟਨਾ ਨੇ ਦੁਨੀਆ ਭਰ ਦੇ ਪਰਬਤਾਰੋਹੀਆਂ ਲਈ ਇੱਕ ਵੱਡਾ ਸੰਦੇਸ਼ ਛੱਡਿਆ ਹੈ ਕਿ ਉੱਚਾਈ ਜਿੱਤਣ ਦੇ ਜਜ਼ਬੇ ਦੇ ਨਾਲ ਨਾਲ ਸਾਵਧਾਨੀ ਵੀ ਬੇਹੱਦ ਜ਼ਰੂਰੀ ਹੈ।














