ਨਿਊਯਾਰਕ : ਮੈਕਸੀਕਨ ਨੇਵੀ ਦਾ ਸਮੁੰਦਰੀ ਜਹਾਜ਼ ਬਰੁਕਲਿਨ ਬ੍ਰਿਜ ਨਾਲ ਟਕਰਾਇਆ, ਕਈ ਜ਼ਖਮੀ, ਚਾਰ ਦੀ ਹਾਲਤ ਨਾਜ਼ੁਕ

ਸੰਸਾਰ

ਨਿਊਯਾਰਕ, 18 ਮਈ,ਬੋਲੇ ਪੰਜਾਬ ਬਿਊਰੋ ;
ਨਿਊਯਾਰਕ ਦੇ ਬਰੁਕਲਿਨ ’ਚ ਇੱਕ ਹਾਦਸਾ ਸਾਹਮਣੇ ਆਇਆ ਹੈ। ਮੈਕਸੀਕਨ ਨੇਵੀ ਦਾ ਇੱਕ ਸਮੁੰਦਰੀ ਜਹਾਜ਼ ਸ਼ਨੀਵਾਰ ਰਾਤ ਨਿਊਯਾਰਕ ਦੇ ਮਸ਼ਹੂਰ ਬਰੁਕਲਿਨ ਬ੍ਰਿਜ ਦੇ ਹੇਠ ਲੰਘਦਿਆਂ ਅਚਾਨਕ ਪੁਲ ਨਾਲ ਟਕਰਾ ਗਿਆ।
ਇਸ ਭਿਆਨਕ ਟੱਕਰ ’ਚ 19 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਸਾਰੇ ਲੋਕ ਦਹਿਸ਼ਤ ਵਿੱਚ ਆ ਗਏ।
ਮੁੱਢਲੀ ਜਾਣਕਾਰੀ ਅਨੁਸਾਰ, ਜਹਾਜ਼ ਬੜੀ ਤੇਜ਼ੀ ਨਾਲ ਨਿਊਯਾਰਕ ਬੰਦਰਗਾਹ ਵੱਲ ਵਧ ਰਿਹਾ ਸੀ। ਜਦੋਂ ਇਹ ਬਰੁਕਲਿਨ ਬ੍ਰਿਜ ਹੇਠੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਜਹਾਜ਼ ਦਾ ਉੱਪਰਲਾ ਹਿੱਸਾ ਪੁਲ ਨਾਲ ਟਕਰਾ ਗਿਆ। ਟੱਕਰ ਇਤਨੀ ਜ਼ੋਰਦਾਰ ਸੀ ਕਿ ਜਹਾਜ਼ ਕੁਝ ਸਮੇਂ ਲਈ ਕਾਬੂ ਤੋਂ ਬਾਹਰ ਦਿਖਾਈ ਦਿੱਤਾ।
ਇਸ ਹਾਦਸੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਟੱਕਰ ਤੋਂ ਬਾਅਦ ਲੋਕਾਂ ’ਚ ਕਿਵੇਂ ਦਹਿਸ਼ਤ ਮਚ ਗਈ। ਕਈ ਲੋਕਾਂ ਨੇ ਆਪਣੇ ਫੋਨ ’ਚ ਇਹ ਮੋਮੈਂਟ ਕੈਦ ਕਰ ਲਿਆ।
ਮੈਕਸੀਕਨ ਅਤੇ ਅਮਰੀਕੀ ਅਧਿਕਾਰੀਆਂ ਵੱਲੋਂ ਜਾਂਚ ਚਾਲੂ ਕਰ ਦਿੱਤੀ ਗਈ ਹੈ। ਹਾਲਾਂਕਿ ਹਾਦਸੇ ਦੀ ਅਸਲੀ ਵਜ੍ਹਾ ਅਜੇ ਤੈਅ ਨਹੀਂ ਹੋਈ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜਹਾਜ਼ ਦੇ ਉਚਾਈ ਸੰਬੰਧੀ ਮਾਪ ਵਿੱਚ ਗੜਬੜ ਹੋ ਸਕਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।