ਪਰਾਲੀ ਦੀਆਂ ਗੱਠਾਂ ਨਾਲ ਭਰੀ ਚੱਲਦੀ ਟਰਾਲੀ ਨੂੰ ਲੱਗੀ ਅੱਗ

ਪੰਜਾਬ


ਮੁੱਲਾਂਪੁਰ ਦਾਖਾ, 18 ਮਈ,ਬੋਲੇ ਪੰਜਾਬ ਬਿਊਰੋ ;
ਮੁੱਲਾਂਪੁਰ ਤੋਂ ਚੱਕ ਕਲਾਂ ਜਾ ਰਹੇ ਟਰੈਕਟਰ-ਟਰਾਲੀ ਵਿੱਚ ਰੱਖੀਆਂ ਪਰਾਲੀ ਦੀਆਂ ਗੱਠਾਂ ਨੂੰ ਅਚਾਨਕ ਅੱਗ ਲੱਗ ਗਈ। ਇਹ ਘਟਨਾ ਪਿੰਡ ਕੈਲਪੁਰ ਨੇੜੇ ਸ਼ਾਮ 7.30 ਵਜੇ ਦੇ ਕਰੀਬ ਵਾਪਰੀ। ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਸਪਾਰਕਿੰਗ ਹੋਈ ਜਿਸ ਕਾਰਨ ਟਰਾਲੀ ਵਿੱਚ ਰੱਖੇ ਪਰਾਲ਼ੀ ਦੇ ਬੰਡਲਾਂ ਵਿੱਚ ਅੱਗ ਲੱਗ ਗਈ
ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਪਰਾਲੀ ਦੀਆਂ ਸੜਦੀਆਂ ਹੋਈਆਂ ਗੱਠਾਂ ਸੜਕ ਕਿਨਾਰੇ ਡਿੱਗਣ ਲੱਗੀਆਂ, ਜਿਸ ਨਾਲ ਉੱਥੇ ਮੌਜੂਦ ਲੋਕਾਂ ਵਿੱਚ ਘਬਰਾਹਟ ਫੈਲ ਗਈ। ਪਿੰਡ ਵਾਸੀਆਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਪਾਣੀ ਪਾ ਕੇ ਇਸ ‘ਤੇ ਕਾਬੂ ਪਾਇਆ।
ਅੱਗ ਵਧਦੀ ਦੇਖ ਕੇ ਟਰੈਕਟਰ ਚਾਲਕ ਟਰਾਲੀ ਨੂੰ ਤੇਜ਼ ਭਜਾ ਕੇ ਪਿੰਡ ਦੇ ਬਾਹਰ ਸੇਮ ਵਾਲੇ ਪਾਸੇ ਲੈ ਗਿਆ ਅਤੇ ਟਰਾਲੀ ਨੂੰ ਟਰੈਕਟਰ ਤੋਂ ਵੱਖ ਕਰ ਦਿੱਤਾ। ਇਸ ਕਾਰਨ ਟਰੈਕਟਰ ਤਾਂ ਬਚ ਗਿਆ, ਪਰ ਟਰਾਲੀ ਪੂਰੀ ਤਰ੍ਹਾਂ ਸੜ ਗਈ।
ਇਸ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਮੁੱਲਾਂਪੁਰ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਪਾਣੀ ਪਾ ਕੇ ਅੱਗ ਬੁਝਾਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।