ਬੀਜਿੰਗ, 19 ਮਈ,ਬੋਲੇ ਪੰਜਾਬ ਬਿਊਰੋ;
ਚੀਨ ਵਿੱਚ ਐਤਵਾਰ ਦੀ ਰਾਤ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 4.5 ਰਿਕਟਰ ਸਕੇਲ ਰਿਕਾਰਡ ਕੀਤੀ ਗਈ। ਹਾਲਾਂਕਿ, ਇਸ ਘਟਨਾ ਵਿੱਚ ਨਾ ਤਾਂ ਕਿਸੇ ਦੀ ਜਾਨ ਗਈ ਤੇ ਨਾ ਹੀ ਕਿਸੇ ਵੱਡੇ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ।
ਭੂਚਾਲ ਦੇ ਝਟਕੇ ਚੀਨ ਦੇ ਕੁਝ ਖੇਤਰਾਂ ਵਿੱਚ ਮਹਿਸੂਸ ਕੀਤੇ ਗਏ, ਪਰ ਲੋਕਾਂ ਵਿੱਚ ਘਬਰਾਹਟ ਦੇ ਬਾਵਜੂਦ ਸਥਿਤੀ ਕੰਟਰੋਲ ਵਿੱਚ ਰਹੀ। ਮੁੱਢਲੇ ਜਾਣਕਾਰੀ ਅਨੁਸਾਰ, ਭੂਚਾਲ ਦਾ ਕੇਂਦਰ ਕਿੱਥੇ ਸੀ ਇਸ ਬਾਰੇ ਹਾਲੇ ਤੱਕ ਸਪਸ਼ਟਤਾ ਨਹੀਂ ਮਿਲੀ।















