ਮੁੰਬਈ, 19 ਮਈ, ਬੋਲੇ ਪੰਜਾਬ ਬਿਊਰੋ ;
ਮੁੰਬਈ ਤੋਂ ਲਗਭਗ 400 ਕਿਲੋਮੀਟਰ ਦੂਰ ਅਕਲਕੋਟ ਰੋਡ ’ਤੇ ਸਥਿਤ ਸੈਂਟਰਲ ਟੈਕਸਟਾਈਲ ਮਿੱਲ ’ਚ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ।
ਇਸ ਅੱਗ ਵਿੱਚ 8 ਲੋਕਾਂ ਦੀ ਮੌਤ ਹੋ ਗਈ।ਮ੍ਰਿਤਕਾਂ ਵਿੱਚ ਫੈਕਟਰੀ ਦੇ ਮਾਲਕ ਹਾਜੀ ਉਸਮਾਨ ਹਸਨਭਾਈ ਮਨਸੂਰੀ, ਪਰਿਵਾਰ ਦੇ ਹੋਰ ਤਿੰਨ ਮੈਂਬਰ ਤੇ ਚਾਰ ਮਜ਼ਦੂਰ ਵੀ ਸ਼ਾਮਲ ਹਨ। ਮੌਕੇ ’ਤੇ ਮੌਜੂਦ ਅਧਿਕਾਰੀਆਂ ਅਨੁਸਾਰ, ਮਰਨ ਵਾਲਿਆਂ ’ਚ ਤਿੰਨ ਔਰਤਾਂ ਸ਼ਾਮਲ ਹਨ।
ਅੱਗ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਫਾਇਰ ਬ੍ਰਿਗੇਡ ਨੂੰ ਇਸਨੂੰ ਕਾਬੂ ਕਰਨ ਵਿੱਚ 6 ਘੰਟੇ ਲੱਗ ਗਏ।ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।














