ਬਲੋਚਿਸਤਾਨ ‘ਚ ਧਮਾਕਾ, 4 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖਮੀ

ਸੰਸਾਰ


ਇਸਲਾਮਾਬਾਦ, 19 ਮਈ,ਬੋਲੇ ਪੰਜਾਬ ਬਿਊਰੋ ;
ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਤੋਂ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਕਿਲਾ ਅਬਦੁੱਲਾ ਜ਼ਿਲ੍ਹੇ ਦੀ ਜੱਬਾਰ ਮਾਰਕੀਟ ਦੇ ਨੇੜੇ ਹੋਏ ਭਿਆਨਕ ਧਮਾਕੇ ’ਚ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜਣੇ ਜ਼ਖਮੀ ਹੋ ਗਏ।
ਧਮਾਕਾ ਇੰਨਾ ਜਬਰਦਸਤ ਸੀ ਕਿ ਨੇੜਲੇ ਇਲਾਕੇ ਦੀਆਂ ਇਮਾਰਤਾਂ ਹਿਲ ਗਈਆਂ, ਕਈ ਦੁਕਾਨਾਂ ਢਹਿ ਗਈਆਂ ਅਤੇ ਅੱਗ ਲੱਗਣ ਕਾਰਨ ਬਾਜ਼ਾਰ ਵਿੱਚ ਹੜਕੰਪ ਮਚ ਗਿਆ।
ਡਿਪਟੀ ਕਮਿਸ਼ਨਰ ਰਿਆਜ਼ ਖਾਨ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਧਮਾਕੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹਨ। ਇਹ ਮਾਰਕੀਟ ਐਫਸੀ ਕਿਲ੍ਹੇ ਦੀ ਪਿਛਲੀ ਕੰਧ ਦੇ ਨੇੜੇ ਹੈ। ਉਨ੍ਹਾਂ ਦੱਸਿਆ ਕਿ ਧਮਾਕੇ ਦੇ ਤੁਰੰਤ ਬਾਅਦ ਐਫਸੀ ਦੇ ਕਰਮਚਾਰੀਆਂ ਅਤੇ ਅਣਪਛਾਤੇ ਹਮਲਾਵਰਾਂ ਵਿਚਕਾਰ ਥੋੜ੍ਹੀ ਦੇਰ ਲਈ ਗੋਲੀਬਾਰੀ ਵੀ ਹੋਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।