ਅਧਿਆਪਕਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਨਿਪਟਾਉਣਗੇ ਟ੍ਰਾਂਸਪੋਰਟ ਵਿਭਾਗ ਦੇ ਕੰਮ

ਚੰਡੀਗੜ੍ਹ

ਚੰਡੀਗੜ੍ਹ, 20 ਮਈ,ਬੋਲੇ ਪੰਜਾਬ ਬਿਊਰੋ ;
ਹਰ ਸਾਲ ਤਿੰਨ ਹਜ਼ਾਰ ਕਰੋੜ ਰੁਪਏ ਰਾਜ ਦੇ ਖਜ਼ਾਨੇ ਵਿਚ ਪਾਓਣ ਵਾਲਾ ਟ੍ਰਾਂਸਪੋਰਟ ਵਿਭਾਗ ਅੱਜਕੱਲ੍ਹ ਆਪਣੇ ਹੀ ਸਟਾਫ ਦੀ ਭਾਰੀ ਕਮੀ ਨਾਲ ਜੂਝ ਰਿਹਾ ਹੈ। ਹਾਲਾਤ ਏਥੋਂ ਤੱਕ ਪਹੁੰਚ ਗਏ ਹਨ ਕਿ ਹੁਣ ਅਧਿਆਪਕ ਵੀ ਵਿਭਾਗੀ ਕੰਮਾਂ ਲਈ ਡੈਪੂਟੇਸ਼ਨ ’ਤੇ ਲਏ ਜਾ ਰਹੇ ਹਨ।ਅਧਿਆਪਕ ਹੁਣ ਟ੍ਰਾਂਸਪੋਰਟ ਵਿਭਾਗ ਦੇ ਦਫ਼ਤਰਾਂ ਵਿੱਚ ਫਾਈਲਾਂ ਨਿਪਟਾਉਣਗੇ।
ਵਿਭਾਗ ਦੇ ਸਕੱਤਰ ਵਰੁਣ ਰੂਜਮ ਵੱਲੋਂ ਜਾਰੀ ਹੁਕਮਾਂ ਅਨੁਸਾਰ, ਵੱਖ-ਵੱਖ ਵਿਭਾਗਾਂ ਤੋਂ 22 ਕਰਮਚਾਰੀ ਅਗਲੇ ਤਿੰਨ ਸਾਲਾਂ ਲਈ ਟ੍ਰਾਂਸਪੋਰਟ ਵਿਭਾਗ ਵਿੱਚ ਨਿਯੁਕਤ ਕੀਤੇ ਗਏ ਹਨ। ਇਹ ਕਰਮਚਾਰੀ ਵਿਭਾਗ ਦੇ ਗੈਰ-ਵਪਾਰਕ ਕੰਮਾਂ ਨੂੰ ਸੰਭਾਲਣਗੇ।
ਦਿਲਚਸਪ ਗੱਲ ਇਹ ਹੈ ਕਿ ਜਿੱਥੇ ਸਿੱਖਿਆ ਵਿਭਾਗ ਵੀ ਅਧਿਆਪਕਾਂ ਦੀ ਕਮੀ ਨਾਲ ਪੀੜਤ ਹੈ, ਉੱਥੇ ਹੀ ਅਧਿਆਪਕ ਟ੍ਰਾਂਸਪੋਰਟ ਵਿਭਾਗ ਲਈ ਭੇਜੇ ਜਾ ਰਹੇ ਹਨ।
ਵਿਭਾਗੀ ਅਧਿਕਾਰੀਆਂ ਨੇ ਕਿਹਾ, “ਇਹ ਕੋਈ ਨਵੀਂ ਗੱਲ ਨਹੀਂ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਡੈਪੂਟੇਸ਼ਨ ਇਕ ਰੂਟੀਨ ਪ੍ਰਕਿਰਿਆ ਹੈ।”
ਜਿਨ੍ਹਾਂ ਕਰਮਚਾਰੀਆਂ ਨੇ ਆਪਣੀ ਰਜਾਮੰਦੀ ਦਿੱਤੀ, ਉਨ੍ਹਾਂ ਦੇ ਨਾਮ ਸੰਬੰਧਤ ਵਿਭਾਗਾਂ ਨੇ ਭੇਜ ਦਿੱਤੇ ਹਨ। ਹੁਣ ਟ੍ਰਾਂਸਪੋਰਟ ਵਿਭਾਗ ਨੇ ਅਧਿਕਾਰਕ ਤੌਰ ’ਤੇ ਉਹ ਸੂਚੀ ਜਾਰੀ ਕਰ ਦਿੱਤੀ ਹੈ। ਅਗਲੇ ਦਿਨਾਂ ਵਿਚ ਇਹ ਕਰਮਚਾਰੀ ਨਵੇਂ ਦਫ਼ਤਰਾਂ ਵਿਚ ਆਪਣੀ ਡਿਊਟੀ ਸੰਭਾਲਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।