ਦਿਨੇਸ਼ ਪੁਰੀ ਨਿਯੁਕਤ ਹੋਏ ਹਿਊਮਨ ਰਾਈਟਸ ਸੇਫਟੀ ਟਰਸਟ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ

ਪੰਜਾਬ

ਪਟਿਆਲਾ 19 ਮਈ ,ਬੋਲੇ ਪੰਜਾਬ ਬਿਊਰੋ ;

ਹਿਊਮਨ ਰਾਈਟਸ ਸੇਫਟੀ ਟਰਸਟ ਇੰਡੀਆ ਵੱਲੋਂ ਜ਼ਿਲ੍ਹਾ ਪਟਿਆਲਾ ਦੀ ਨਵੀਂ ਟੀਮ ਦੀ ਨਿਯੁਕਤੀ ਕੀਤੀ ਗਈ, ਜਿਸ ਅੰਦਰ ਦਿਨੇਸ਼ ਪੁਰੀ ਨੂੰ ਦੋ ਸਾਲਾਂ ਦੀ ਮਿਆਦ ਲਈ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਰਾਸ਼ਟਰੀ ਚੇਅਰਪਰਸਨ ਸਰਿਤਾ ਮਲਿਕ ਵੱਲੋਂ ਵਿਸ਼ੇਸ਼ ਤੌਰ ‘ਤੇ ਕੀਤੀ ਗਈ, ਜਿਨ੍ਹਾਂ ਨੇ ਨਿਯੁਕਤੀ ਪੱਤਰ ਸੌਂਪ ਕੇ ਦਿਨੇਸ਼ ਪੁਰੀ ਨੂੰ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ।

ਦਿਨੇਸ਼ ਪੁਰੀ ਲੰਮੇ ਸਮੇਂ ਤੋਂ ਨਾਗਰਿਕ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ਅਤੇ ਆਮ ਜਨਤਾ ਦੇ ਹੱਕਾਂ ਦੀ ਰੱਖਿਆ ਲਈ ਤਤਪਰ ਰਹੇ ਹਨ। ਨਿਯੁਕਤੀ ਮੌਕੇ ਉਨ੍ਹਾਂ ਨੇ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ, ਨੌਜਵਾਨਾਂ, ਮਹਿਲਾਵਾਂ, ਵਿਦਿਆਰਥੀਆਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਉਹਨਾਂ ਦੇ ਨਾਗਰਿਕ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਵਿਸ਼ਾਲ ਮੁਹਿੰਮ ਚਲਾਉਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਹਿਊਮਨ ਰਾਈਟਸ ਸੇਫਟੀ ਟਰਸਟ ਇੰਡੀਆ ਦੇ ਮਕਸਦ ਅਤੇ ਵਿਚਾਰਧਾਰਾ ਨੂੰ ਪਟਿਆਲਾ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਉਹ ਸਮਰਪਿਤ ਹੋ ਕੇ ਕੰਮ ਕਰਨਗੇ।

ਦਿਨੇਸ਼ ਪੁਰੀ ਨੇ ਦੱਸਿਆ ਕਿ ਇਹ ਨਿਯੁਕਤੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਹੋਈ ਜੋ ਕਿ ਪਿਛਲੇ ਦਿਨੀਂ ਜੀਰਕਪੁਰ ਸਥਿਤ ਸੇਠੀ ਢਾਬੇ ਵਿਖੇ ਆਯੋਜਿਤ ਕੀਤੀ ਗਈ ਸੀ। ਮੀਟਿੰਗ ਵਿੱਚ ਰਾਸ਼ਟਰੀ ਚੇਅਰਪਰਸਨ ਸਰਿਤਾ ਮਲਿਕ, ਰਾਸ਼ਟਰੀ ਪ੍ਰਧਾਨ ਗੀਤਾ ਸ਼ਰਮਾ, ਨੈਸ਼ਨਲ ਅਡਵਾਈਜ਼ਰ ਲਲਿਤ ਕਪੂਰ, ਮੀਡੀਆ ਇੰਚਾਰਜ ਜਤਿੰਦਰ ਸ਼ਰਮਾ ਲੱਕੀ, ਟਰਾਈਸਿਟੀ ਪ੍ਰਧਾਨ ਸੁਨੀਲ ਸ਼ਰਮਾ ਸੋਨੂੰ ਸੇਠੀ ਦੇ ਨਾਲ-ਨਾਲ 50 ਤੋਂ ਵੱਧ ਮੈਂਬਰ ਹਾਜ਼ਰ ਰਹੇ।

ਰਾਜਪੁਰਾ ਵਾਸੀਆਂ ਨੇ ਦਿਨੇਸ਼ ਪੁਰੀ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਅਤੇ ਭਰੋਸਾ ਜਤਾਇਆ ਕਿ ਉਹ ਆਪਣੀ ਕਾਬਲੀਅਤ, ਦ੍ਰਿੜ ਨਿਸ਼ਚੇ ਅਤੇ ਸਮਰਪਣ ਨਾਲ ਟਰਸਟ ਦੇ ਕੰਮਾਂ ਨੂੰ ਨਵੀਆਂ ਉਚਾਈਆਂ ਤੱਕ ਲੈ ਜਾਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।