ਨੂੰਹ ਤੋਂ ਤੰਗ ਆ ਕੇ ਸੱਸ ਨੇ ਮਾਰੀ ਨਹਿਰ ਵਿੱਚ ਛਾਲ, ਲਾਸ਼ ਬਰਾਮਦ

ਪੰਜਾਬ


ਅੰਮ੍ਰਿਤਸਰ, 21 ਮਈ,ਬੋਲੇ ਪੰਜਾਬ ਬਿਊਰੋ ;
ਸ਼ਹਿਰ ਦੇ ਮਕਬੂਲਪੁਰਾ ਥਾਣੇ ਅਧੀਨ ਆਉਂਦੇ ਇਲਾਕੇ ’ਚ ਇੱਕ ਹੌਲਨਾਕ ਘਟਨਾ ਸਾਹਮਣੇ ਆਈ ਜਿਥੇ ਅਮਰਜੀਤ ਕੌਰ ਨਾਂ ਦੀ ਔਰਤ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਐਤਵਾਰ ਸ਼ਾਮ ਪੂਲ ਤਾਰਾ ਵਾਲੀ ਨਹਿਰ ’ਚ ਛਾਲ ਮਾਰ ਕੇ ਉਸ ਨੇ ਆਤਮ ਹੱਤਿਆ ਕਰ ਲਈ।
ਪਰਿਵਾਰਕ ਮੈਂਬਰਾਂ ਮੁਤਾਬਕ, ਅਮਰਜੀਤ ਕੌਰ ਆਪਣੀ ਨੂੰਹ ਮਨਜੀਤ ਕੌਰ ਤੋਂ ਲੰਬੇ ਸਮੇਂ ਤੋਂ ਤੰਗ ਸੀ। ਉਸ ਦੇ ਪਤੀ ਅੰਗਰੇਜ਼ ਸਿੰਘ, ਜੋ ਕਿ ਤਰਨਤਾਰਨ ਜ਼ਿਲੇ ਦੇ ਪਿੰਡ ਪਖੋਕੇ ਦੇ ਵਸਨੀਕ ਹਨ, ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਘਰੇਲੂ ਝਗੜੇ ਅਤੇ ਤਣਾਅ ਕਾਰਨ ਅਮਰਜੀਤ ਨੇ ਨਹਿਰ ਵਿੱਚ ਛਾਲ ਮਾਰੀ।
ਸੂਚਨਾ ਮਿਲਣ ’ਤੇ ਮਕਬੂਲਪੁਰਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਮਨਜੀਤ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।