ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਨੇ 26 ਮਈ ਨੂੰ ਥਾਣਾ ਡੇਰਾ ਬੱਸੀ ਦੇ ਘਿਰਾਓ ਦੇ ਐਲਾਨ ਨੂੰ ਕੀਤਾ ਰੱਦ.

ਪੰਜਾਬ

ਘਿਰਾਓ ਦੇ ਐਲਾਨ ਤੋਂ ਬਾਦ ਹਰਕਤ ‘ਚ ਆਈ ਪੁਲਿਸ ਨੇ ਨਾਬਾਲਗ ਬੱਚੀ ਦੇ ਜਬਰ ਜਿਨਾਹ ਮਾਮਲੇ ਦੀ ਸੁਣਵਾਈ ਕਰਦੇ ਕੀਤੀ ਦੋਸ਼ੀਆਂ ਤੇ ਐਫਆਈਆਰ ਦਰਜ

.
ਅਸੀਂ ਮੋਰਚੇ ਵੱਲੋਂ ਡੀਐਸਪੀ ਅਤੇ ਐਸਐਚਓ ਡੇਰਾਬੱਸੀ ਦਾ ਧੰਨਵਾਦ ਕਰਦੇ ਹਾਂ, ਜਿਨਾਂ ਨੇ ਬੱਚੀ ਦੀ ਫਰਿਆਦ ਤੇ ਲਿਆ ਸਖਤ ਨੋਟਿਸ: ਬਲਵਿੰਦਰ ਕੁੰਭੜਾ.

ਮੋਹਾਲੀ, 23 ਮਈ ,ਬੋਲੇ ਪੰਜਾਬ ਬਿਊਰੋ:

ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਇੱਕ ਨਾਬਾਲਗ ਬੱਚੀ ਨਾਲ ਹੋਏ ਜਬਰ ਜਨਾਹ ਦੇ ਦੋਸ਼ੀ ਅਤੇ ਉਸਦੇ ਦੋਸ਼ ਨੂੰ ਲੁਕਾਉਣ ਅਤੇ ਪੀੜਤ ਬੱਚੀ ਦੇ ਮਾਪਿਆਂ ਨੂੰ ਡਰਾਉਣ ਧਮਕਾਉਣ ਦੇ ਦੋਸ਼ ਵਿੱਚ ਦੋਸ਼ੀ ਦੀ ਮਾਂ ਤੇ ਕਾਰਵਾਈ ਜਲਦ ਕਰਨ ਦੀ ਚੇਤਾਵਨੀ ਦਿੰਦੇ ਹੋਏ ਥਾਣਾ ਡੇਰਾ ਬੱਸੀ ਦੇ ਐਸਐਚਓ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ। ਇੱਥੇ ਇਹ ਦੱਸਣਯੋਗ ਹੈ ਕਿ 12 ਸਾਲਾਂ ਨਾਬਾਲਗ ਮਾਮੇ ਦੀ ਬੇਟੀ ਨਾਲ 31 ਸਾਲਾ ਹੈਵਾਨ ਭੂਆ ਦੇ ਬੇਟੇ ਨੇ ਬਾਰ ਬਾਰ ਜਬਰ ਜਨਾਹ ਕੀਤਾ ਸੀ ਤੇ ਬੱਚੀ ਨੂੰ ਡਰਾਇਆ ਧਮਕਾਇਆ ਸੀ। ਹਰਕਤ ਵਿੱਚ ਆਈ ਪੁਲਿਸ ਨੇ ਦੋਸ਼ੀ ਇੰਦਰਜੀਤ ਸਿੰਘ ਅਤੇ ਉਸ ਦੀ ਮਾਤਾ ਰਵਿੰਦਰ ਕੌਰ ਵਾਸੀ ਬੁਟਰ ਕਲਾਂ, ਜਿਲਾ ਗੁਰਦਾਸਪੁਰ ਤੇ ਐਫਆਈਆਰ ਨੰਬਰ 001/20-05-2025/ਥਾਣਾ ਡੇਰਾ ਬੱਸੀ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਮੋਰਚਾ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਘਿਰਾਓ ਦੀ ਕਾਲ ਨੂੰ ਰੱਦ ਕਰਦੇ ਹੋਏ ਡੀਐਸਪੀ ਅਤੇ ਐਸਐਚਓ ਡੇਰਾ ਬੱਸੀ ਸ੍ਰੀ ਸੁਮਿਤ ਮੋਰ ਦਾ ਧੰਨਵਾਦ ਕਰਦੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਪੁਲਿਸ ਇਸ 12 ਸਾਲਾਂ ਨਾਬਾਲਗ ਬੱਚੀ ਨੂੰ ਜਲਦ ਇਨਸਾਫ ਦਿਵਾਏਗੀ ਤੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕਰੇਗੀ।
ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਬਾਬੂ ਵੇਦ ਪ੍ਰਕਾਸ਼, ਕਰਮ ਸਿੰਘ ਕੁਰੜੀ, ਸੁਖਦੇਵ ਸਿੰਘ ਵਰੈਚ, ਲਖਵੀਰ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।