ਪੀਰਾਂ ਦੇ ਮੇਲੇ ਹੋਣ ਕਰਕੇ ਲੋਕ ਫਾਰਮਾਂ ਤੋਂ ਪਾਣੀ ਲਿਆਉਣ ਲਈ ਮਜਬੂਰ
ਕੁਰਾਲੀ ,23, ਮਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧੀਨ ਵਾਟਰ ਸਪਲਾਈ ਸਕੀਮ ਮੀਆਂ ਪਰ ਚੰਗਰ ਤੇ ਬਿਜਲੀ ਗੁੱਲ ਹੋਣ ਕਾਰਨ ਕਈ ਪਿੰਡਾਂ ਦੇ ਲੋਕ ਪੀਣ ਵਾਲੀ ਪਾਣੀ ਨੂੰ ਤਰਸ ਰਹੇ ਹਨ। ਸਕੀਮ ਤੇ ਤੈਨਾਤ ਪੰਪ ਉਪਰੇਟਰ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਆਏ ਝੱਖੜ ਕਾਰਨ ਆਸਮਾਨੀ ਬਿਜਲੀ ਨੇ ਟੈਂਕੀ ਵਾਲੇ ਟਰਾਂਸਫਾਰਮ ਨੂੰ ਖਰਾਬ ਕਰ ਦਿੱਤਾ ਹੈ ਜਿਸ ਦੀ ਜਾਣਕਾਰੀ ਆਪਣੇ ਅਧਿਕਾਰੀਆਂ ਸਮੇਤ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਪਿੰਡ ਦੇ ਵਸਨੀਕ ਸਾਬਕਾ ਚੇਅਰਮੈਨ ਸੱਜਣ ਸਿੰਘ ,ਸੁਰਿੰਦਰ ਸਿੰਘ ਪੰਚਾਇਤ ਮੈਂਬਰ, ਪਰਮਿੰਦਰ ਸਿੰਘ ਛੱਜੂ ਸਾਬਕਾ ਪੰਚਾਇਤ ਮੈਂਬਰ ਨੇ ਕਿਹਾ ਕਿ ਸਾਡਾ ਘਾਟ ਦਾ ਇਲਾਕਾ ਹੋਣ ਕਰਕੇ ਸਮੁੱਚੇ ਲੋਕ ਟੂਟੀਆਂ ਤੇ ਹੀ ਨਿਰਭਰ ਹਨ ।ਪ੍ਰਾਂਤੂ ਜਦੋਂ ਵੀ ਪਾਣੀ ਦੀ ਟੈਂਕੀ ਜਾਂ ਬਿਜਲੀ ਵਿੱਚ ਵਿਘਨ ਪੈਂਦਾ ਹੈ ਤਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਨਾ ਬਿਜਲੀ ਤੇ ਅਧਿਕਾਰੀ ਤੇ ਨਾ ਹੀ ਪਾਣੀ ਦੇ ਵਿਭਾਗ ਦੇ ਜਿੰਮੇਵਾਰ ਅਧਿਕਾਰੀ ਫੋਨ ਚੁੱਕਦੇ ਹਨ ਅਤੇ ਨਾ ਹੀ ਜਰੂਰੀ ਸੇਵਾਵਾਂ ਹੋਣ ਕਾਰਨ ਕਾਰਵਾਈ ਕਰਦੇ ਹਨ ।ਜਦੋਂ ਕਿ ਦੋਵੇਂ ਅਧਿਕਾਰੀ ਲੰਮੇ ਸਮੇਂ ਤੋਂ ਵੀ ਇਸ ਖੇਤਰ ਵਿੱਚ ਆਪਣੇ ਪੈਰ ਜਮਾਈ ਬੈਠੇ ਹਨ ਬਦਲੀਆਂ ਦੇ ਨਿਯਮ ਇਹਨਾਂ ਤੇ ਕੋਈ ਲਾਗੂ ਨਹੀਂ ਹੁੰਦੇ ,ਇਹਨਾਂ ਦੱਸਿਆ ਕਿ ਜੇਠ ਮਹੀਨੇ ਦੇ ਵੀਰਵਾਰ ਹੋਣ ਕਾਰਨ ਇਥੇ ਪੀਰਾਂ ਦੇ ਮੇਲੇ ਲੱਗਦੇ ਹਨ ਅਤੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਜਿਸ ਕਾਰਨ ਇਹਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਸਤੇ ਵਿੱਚ ਲੰਗਰ ਤੇ ਛਬੀਲਾਂ ਵਾਲਿਆਂ ਨੇ ਵੀ ਦੂਰੋਂ ਪਾਣੀ ਦੇ ਟੈਂਕਰ ਮੰਗਾਵਾਉਣੇ ਪੈਂਦੇ ਹਨ। ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜੇਠ ਦਾ ਮਹੀਨਾ ਹੋਣ ਕਰਕੇ ਪਾਣੀ ਦੀ ਸਪਲਾਈ ਅਤੇ ਬਿਜਲੀ ਦੀ ਸਪਲਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਅਤੇ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਦੇ ਹੈਡ ਕੁਆਰਟਰ ਪਿੰਡਾਂ ਵਿੱਚ ਕੀਤੇ ਜਾਣ,












