ਬੀ.ਐਸ.ਐਫ. ਵਲੋਂ ਪਿਸਤੌਲ ਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ, ਡਰੋਨ ਵੀ ਫੜੇ

ਪੰਜਾਬ


ਫਿਰੋਜ਼ਪੁਰ, 23 ਮਈ,ਬੋਲੇ ਪੰਜਾਬ ਬਿਊਰੋ ;
ਬੀ.ਐਸ.ਐਫ. ਵੱਲੋਂ ਸਰਹੱਦੀ ਇਲਾਕਿਆਂ ‘ਚ ਚੌਕਸੀ ਦਿਖਾਉਂਦੇ ਹੋਏ ਫਿਰੋਜ਼ਪੁਰ ਦੇ ਗੇਂਦੂ ਕਿਲਚਾ ਪਿੰਡ ’ਚ ਇਕ ਸ਼ੱਕੀ ਵਿਅਕਤੀ ਨੂੰ ਦੇਸੀ ਪਿਸਤੌਲ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਹ ਕਾਰਵਾਈ ਇੰਟੈਲੀਜੈਂਸ ਵਿੰਗ ਵਲੋਂ ਮਿਲੀ ਠੋਸ ਜਾਣਕਾਰੀ ਦੇ ਆਧਾਰ ’ਤੇ ਕੀਤੀ ਗਈ।
ਕਾਬੂ ਕੀਤਾ ਗਿਆ ਵਿਅਕਤੀ ਹਬੀਬ ਵਾਲਾ ਪਿੰਡ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਹੋਰ ਪੜਚੋਲ ਲਈ ਉਸਨੂੰ ਪੁਲਿਸ ਥਾਣਾ ਮਮਦੋਟ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੇ ਸੰਭਾਵੀ ਗੈਰ-ਕਾਨੂੰਨੀ ਸਬੰਧਾਂ ਦੀ ਗਹਿਰੀ ਜਾਂਚ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਬੀ.ਐਸ.ਐਫ. ਦੇ ਜਵਾਨਾਂ ਨੇ ਬੀਤੀ ਰਾਤ ਪਿੰਡ ਹਜ਼ਾਰਾ ਸਿੰਘ ਵਾਲਾ ਨੇੜੇ ਇਕ ਸੁੱਕੀ ਡਰੇਨ ‘ਚੋਂ ਡਰੋਨ ਬਰਾਮਦ ਕੀਤਾ। ਅੱਜ ਸਵੇਰੇ 11:50 ਵਜੇ, ਪਿੰਡ ਕਿਲਚੇ ਨੇੜੇ ਇਕ ਖੇਤ ‘ਚੋਂ ਇੱਕ ਹੋਰ ਡਰੋਨ (ਮਾਡਲ: DJI Air 3) ਬਰਾਮਦ ਕੀਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।