ਚੰਡੀਗੜ੍ਹ 24 ਮਈ ,ਬੋਲੇ ਪੰਜਾਬ ਬਿਊਰੋ;
ਮਸ਼ਹੂਰ ਬਾਲੀਵੁੱਡ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਇਸ ਖ਼ਬਰ ਨੇ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਖਬਰਾਂ ਅਨੁਸਾਰ, ਮੁਕੁਲ ਦੇਵ ਦੀ ਮੌਤ ਦਿੱਲੀ ਵਿੱਚ ਹੋਈ ਦੱਸੀ ਜਾ ਰਹੀ ਹੈ। ਅਦਾਕਾਰ ਦੇ ਦੋਸਤਾਂ ਨੇ ਦੱਸਿਆ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਹਾਲਾਂਕਿ, ਮੌਤ ਦਾ ਅਸਲ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।
ਮੁਕੁਲ ਨੂੰ ‘ਸਨ ਆਫ਼ ਸਰਦਾਰ’, ‘ਆਰ…ਰਾਜਕੁਮਾਰ’, ‘ਜੈ ਹੋ’ ਵਰਗੀਆਂ ਕਈ ਫਿਲਮਾਂ ਵਿੱਚ ਦੇਖਿਆ ਗਿਆ ਹੈ।












