ਨਿਵੀਂ ਦਿੱਲੀ 25 ਮਈ ,ਬੋਲੇ ਪੰਜਾਬ ਬਿਊਰੋ;
ਐਤਵਾਰ ਸਵੇਰੇ ਦਿੱਲੀ ਵਿੱਚ ਤੇਜ਼ ਹਨੇਰੀ ਦੇ ਨਾਲ ਭਾਰੀ ਮੀਂਹ ਪਿਆ। ਮਿੰਟੋ ਰੋਡ, ਮੋਤੀ ਬਾਗ ਅਤੇ ਦਿੱਲੀ ਏਅਰਪੋਰਟ ਟਰਮੀਨਲ-1 ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਕਾਰਨ 100 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ। ਦਿੱਲੀ ਹਵਾਈ ਅੱਡੇ ਨੇ ਕਿਹਾ ਕਿ ਰਾਤ 11:30 ਵਜੇ ਤੋਂ ਸਵੇਰੇ 4:00 ਵਜੇ ਦੇ ਵਿਚਕਾਰ 49 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ।














