ਚੰਡੀਗੜ੍ਹ, 25 ਮਈ, ਬੋਲੇ ਪੰਜਾਬ ਬਿਊਰੋ;
ਭਾਰਤੀ ਚੋਣ ਕਮਿਸ਼ਨ ਨੇ ਲੁਧਿਆਣਾ ਜ਼ਿਮਨੀ ਚੋਣ ਲਈ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਕੀਤੇ ਐਲਾਨ ਮੁਤਾਬਕ ਇਹ ਚੋਣ 19 ਜੂਨ ਨੂੰ ਹੋਵੇਗੀ।ਜਾਰੀ ਕੀਤੇ ਚੋਣ ਪ੍ਰੋਗਰਾਮ ਮੁਤਾਬਕ ਚੋਣਾਂ ਲਈ ਨੋਟੀਫਿਕੇਸ਼ਨ 26 ਮਈ ਨੂੰ ਜਾਰੀ ਹੋਵੇਗਾ, ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਕ 2 ਜੂਨ ਹੋਵੇਗੀ, ਨਾਮਜ਼ਦਗੀਆਂ ਦੀ ਪੜਤਾਲ 3 ਜੂਨ ਨੂੰ ਹੋਵੇਗੀ, ਨਾਮਜ਼ਦਗੀ ਪੱਤਰ 5 ਜੂਨ ਤੱਕ ਵਾਪਸ ਲਏ ਜਾ ਸਕਣਗੇ, ਵੋਟਾਂ 19 ਜੂਨ ਵੀਰਵਾਰ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ। ਸਾਰਾ ਚੋਣ ਅਮਲ 25 ਜੂਨ ਤੱਕ ਮੁਕੰਮਲ ਹੋਵੇਗਾ।
















