ਘਿਰਾਓ ਦੀ ਕਾਲ ਤੋਂ ਘਬਰਾਇਆ ਬਿਜਲੀ ਵਿਭਾਗ ਇੱਕ ਦਿਨ ਪਹਿਲਾਂ ਪਹੁੰਚਿਆ ਕੁੰਭੜਾ ਚੌਂਕ ‘ਚ, ਪਿੰਡ ਵਾਸੀਆਂ ਨੇ ਦਿੱਤਾ ਮੰਗ ਪੱਤਰ

ਪੰਜਾਬ

ਡਿੱਗਣ ਦੀ ਕਗਾਰ ਚ ਖੜੇ ਬਿਜਲੀ ਦੇ ਖੰਭੇ ਅਤੇ ਲਮਕਦੀਆਂ ਤਾਰਾਂ ਨੂੰ ਬਦਲਣ ਲਈ ਮੰਗਿਆ ਤਿੰਨ ਦਿਨ ਦਾ ਸਮਾਂ

ਇਹ ਘਿਰਾਉ ਮੁਲਤਵੀ ਕੀਤਾ ਜਾਂਦਾ ਹੈ, ਰੱਦ ਨਹੀਂ, ਕੰਮ ਜਲਦ ਮੁਕੰਮਲ ਨਾ ਹੋਇਆ ਤਾਂ ਇਹ ਕਾਲ ਜਿਉਂ ਦੀ ਤਿਉਂ: ਬਲਵਿੰਦਰ ਕੁੰਭੜਾ

ਮੋਹਾਲੀ, 26 ਮਈ,ਬੋਲੇ ਪੰਜਾਬ ਬਿਊਰੋ :

ਪਿਛਲੇ ਦਿਨੀ ਪਿੰਡ ਕੁੰਭੜਾ ਦੇ ਚੌਂਕ ਵਿੱਚ ਡਿੱਗਣ ਦੀ ਕਗਾਰ ਤੇ ਖੜੇ ਖੰਭਿਆਂ ਨੂੰ ਬਦਲਣ ਲਈ ਪਿੰਡ ਵਾਸੀ ਲਗਾਤਾਰ ਪ੍ਰੈਸ ਰਾਹੀਂ ਅਤੇ ਸਿੱਧਾ ਸੰਪਰਕ ਕਰਕੇ ਥੱਕ ਚੁੱਕੇ ਸਨ। ਪਰ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕੋਈ ਪਰਵਾਹ ਨਾ ਕੀਤੀ। ਅਖੀਰ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ 26 ਮਈ ਨੂੰ ਘਿਰਾਓ ਦੀ ਕਾਲ ਦਿੱਤੀ ਸੀ। ਜਿਸ ਤੋਂ ਘਬਰਾਏ ਬਿਜਲੀ ਬੋਰਡ ਦੇ ਐਸਡੀਓ ਸ. ਬਾਵਾ ਸਿੰਘ ਥਾਣਾ ਫੇਸ 8 ਦੇ ਐਸਐਚਓ ਸ. ਸਤਨਾਮ ਸਿੰਘ ਨੂੰ ਲੈਕੇ ਕੁੰਭੜਾ ਚੌਂਕ ਵਿੱਚ ਪਹੁੰਚੇ ਤੇ ਤਿੰਨ ਦਿਨਾਂ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅਸੀਂ ਇਹਨਾਂ ਅਧਿਕਾਰੀਆਂ ਦਾ ਧੰਨਵਾਦ ਕਰਦੇ ਹਾਂ, ਜੋ ਘਿਰਾਓ ਤੋਂ ਇੱਕ ਦਿਨ ਪਹਿਲਾਂ ਹੀ ਸਾਡੇ ਕੋਲ ਪਹੁੰਚੇ ਹਨ। ਉਹਨਾਂ ਕਿਹਾ ਕਿ ਅਸੀਂ ਇਹਨਾਂ ਵੱਲੋਂ ਦਿੱਤੇ ਗਏ ਭਰੋਸੇ ਨੂੰ ਮੁੱਖ ਰੱਖਦਿਆਂ ਇਹ ਘਿਰਾਓ ਮੁਲਤਵੀ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਇਸ ਘਿਰਾਉ ਦੀ ਲੋੜ ਨਹੀਂ ਪਵੇਗੀ। ਇਸ ਲਈ ਅਸੀਂ ਇਹਨਾਂ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਜਲਦ ਤੋਂ ਜਲਦ ਦਿੱਤੇ ਸਮੇਂ ਵਿੱਚ ਕੰਮ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਲਾਈਨਮੈਨ ਅਮਨਦੀਪ ਸਿੰਘ, ਮਨਜੀਤ ਸਿੰਘ ਮੇਵਾ, ਅਜੈਬ ਸਿੰਘ, ਪ੍ਰਕਾਸ਼ ਸਿੰਘ, ਸੁਰਿੰਦਰ ਸਿੰਘ ਮੰਗਾ, ਸੋਨੂ ਹਰਦੇਵ ਜਿਊਲਰਜ਼, ਮਾਸਟਰ ਬਨਵਾਰੀ ਲਾਲ, ਬਾਬੂ ਵੇਦ ਪ੍ਰਕਾਸ਼, ਪੁਸ਼ਪਿੰਦਰ ਕੁਮਾਰ, ਅਵਤਾਰ ਸਿੰਘ, ਬਰਜਿੰਦਰ ਸਿੰਘ, ਲਖਵੀਰ ਸਿੰਘ, ਮੋਹਣ ਸਿੰਘ, ਬਲਜਿੰਦਰ ਸਿੰਘ, ਗੁਰਨਾਮ ਸਿੰਘ ਰਾਣਾ, ਗੁਰਧਿਆਨ ਸਿੰਘ, ਗੁਰਜੀਤ ਸਿੰਘ, ਮਨਦੀਪ ਸਿੰਘ, ਜਗਦੀਪ ਸਿੰਘ, ਸੋਨੀਆ ਰਾਣੀ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।