ਸਾਬਕਾ ਵਿਦਿਆਰਥੀ ਇੰਦਰਜੀਤ ਬਤਰਾ ਵੱਲੋਂ ਪੁੱਤਰ ਦਾ ਜਨਮਦਿਨ ਸਕੂਲ ਵਿੱਚ ਮਨਾਇਆ ਗਿਆ, ਸਕੂਲ ਮੁਖੀ ਵੱਲੋਂ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ

ਪੰਜਾਬ


ਰਾਜਪੁਰਾ, 26 ਮਈ,ਬੋਲੇ ਪੰਜਾਬ ਬਿਊਰੋ;

ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਚ ਸਵੇਰ ਦੀ ਸਭਾ ਦੌਰਾਨ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਮਸ਼ਹੂਰ ਕਾਰੋਬਾਰੀ ਇੰਦਰਜੀਤ ਬਤਰਾ ਮੈਸਰਜ਼ ਬਤਰਾ ਬੁੱਕ ਡਿਪੂ ਨੇ ਆਪਣੇ ਪੁੱਤਰ ਭਵਿਨ ਬਤਰਾ ਦਾ ਜਨਮਦਿਨ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਮਨਾਇਆ।
ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਲਈ ਮਿਠਾਈ ਅਤੇ ਸਨੈਕਸ ਵੰਡੇ। ਬਤਰਾ ਪਰਿਵਾਰ ਨੇ ਸਕੂਲ ਨੂੰ ਲੋੜੀਂਦੀ ਵਰਤੋਂਯੋਗ ਸਮੱਗਰੀ ਵੀ ਭੇਂਟ ਕੀਤੀ। ਸਮਾਗਮ ਦੌਰਾਨ ਸਕੂਲ ਮੁਖੀ ਸੁਧਾ ਕੁਮਾਰੀ ਨੇ ਇੰਦਰਜੀਤ ਬਤਰਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿਨ ਬਤਰਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ।
ਸੁਧਾ ਕੁਮਾਰੀ ਨੇ ਕਿਹਾ ਕਿ ਇੰਦਰਜੀਤ ਬਤਰਾ ਵਰਗੇ ਸਾਬਕਾ ਵਿਦਿਆਰਥੀ ਜੋ ਅੱਜ ਵੀ ਆਪਣੇ ਪੁਰਾਣੇ ਸਕੂਲ ਨਾਲ ਨਾਤਾ ਨਿਭਾ ਰਹੇ ਹਨ, ਉਹ ਹੋਰਾਂ ਲਈ ਪ੍ਰੇਰਨਾ ਦਾ ਸਰੋਤ ਹਨ। ਉਨ੍ਹਾਂ ਨੇ ਬਤਰਾ ਪਰਿਵਾਰ ਨੂੰ ਭਵਿੱਖ ਵਿੱਚ ਵੀ ਸਕੂਲ ਲਈ ਆਪਣਾ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ।
ਇੰਦਰਜੀਤ ਬਤਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਆਪਣੀ ਸਫਲਤਾ ਦਾ ਸਿਹਰਾ ਇਸੀ ਸਕੂਲ ਨੂੰ ਦੇਂਦੇ ਹਨ ਅਤੇ ਜਿੱਥੇ ਵੀ ਮੌਕਾ ਮਿਲੇਗਾ, ਉਹ ਆਪਣੇ ਸਕੂਲ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ।
ਇਸ ਉਤਸ਼ਾਹ ਭਰੇ ਸਮਾਗਮ ਨੇ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆ ਦਿੱਤੀ ਅਤੇ ਸਕੂਲ-ਸਮੁਦਾਇ ਵਿਚਕਾਰ ਭਰੋਸੇ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ।
ਇਸ ਮੌਕੇ ਰਾਜਿੰਦਰ ਸਿੰਘ ਚਾਨੀ ਸ਼ਹੀਦ ਭਗਤ ਸਿੰਘ ਹਾਊਸ ਇੰਚਾਰਜ, ਮੀਨਾ ਰਾਣੀ ਨਰੇਸ਼ ਧਮੀਜਾ, ਕਿੰਪੀ ਬਤਰਾ, ਗੁਲਜ਼ਾਰ ਖਾਂ, ਮਨਪ੍ਰੀਤ ਸਿੰਘ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।