ਅੰਮ੍ਰਿਤਸਰ ਧਮਾਕੇ ‘ਚ ਜ਼ਖ਼ਮੀ ਨੌਜਵਾਨ ਦੀ ਹੋਈ ਮੌਤ

ਪੰਜਾਬ

ਅੰਮ੍ਰਿਤਸਰ 7 ਮਈ ,ਬੋਲੇ ਪੰਜਾਬ ਬਿਊਰੋ;

ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ‘ਤੇ ਅੱਜ ਇੱਕ ਬੰਬ ਧਮਾਕਾ ਹੋਇਆ, ਜਿਸ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਸੀ। ਉਸਨੂੰ ਗੰਭੀਰ ਹਾਲਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਕਿ ਉਸਦੀ ਮੌਤ ਹੋ ਗਈ ਹੈ।

ਇਹ ਧਮਾਕਾ ਮਜੀਠਾ ਰੋਡ ਬਾਈਪਾਸ ‘ਤੇ ਸਥਿਤ ‘ਡੀਸੈਂਟ ਐਵੇਨਿਊ’ ਕਲੋਨੀ ਦੇ ਬਾਹਰ ਹੋਇਆ।ਇਸ ਘਟਨਾ ਤੋਂ ਬਾਅਦ ਡੀਸੈਂਟ ਐਵੇਨਿਊ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ। ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਬਾਰੇ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਮੌਕੇ ‘ਤੇ ਜਾਂਚ ਲਈ ਪਹੁੰਚੇ ਬਲ ਕਲਾਂ ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੇ ਹੱਥ ਅਤੇ ਪੈਰ ਨਹੀਂ ਸਨ। ਟੀਮ ਵੱਲੋਂ ਉਸਨੂੰ ਪਾਣੀ ਪਿਲਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ। ਇਹ ਸਪੱਸ਼ਟ ਨਹੀਂ ਹੈ ਕਿ ਇਹ ਬੰਬ ਧਮਾਕਾ ਹੈ ਜਾਂ ਕੁਝ ਹੋਰ। ਜੇਕਰ ਬੰਬ ਧਮਾਕਾ ਹੋਇਆ ਹੁੰਦਾ, ਤਾਂ ਕੁਝ ਸਬੂਤ ਮਿਲ ਜਾਂਦੇ। ਫਿਲਹਾਲ, ਅਜਿਹਾ ਕੁਝ ਨਹੀਂ ਮਿਲਿਆ ਹੈ।

ਇਸ ਮਾਮਲੇ ‘ਚ ਐਸਐਸਪੀ ਮਨਿੰਦਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਨ੍ਹਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਹ ਅੱਤਵਾਦੀ ਘਟਨਾ ਹੋ ਸਕਦੀ ਹੈ। ਐਸਐਸਪੀ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨੀ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਾਰਵਾਈਆਂ ਕਰ ਰਹੀਆਂ ਹਨ। ਫਿਲਹਾਲ ਫੋਰੈਂਸਿਕ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।