ਅੰਮ੍ਰਿਤਸਰ ਵੱਡਾ ਧਮਾਕਾ ਹੋਇਆ ,ਹੈਂਡਗ੍ਰੇਨੇਡ ਲੈ ਕੇ ਜਾ ਰਿਹਾ ਨੌਜਵਾਨ ਗੰਭੀਰ ਜ਼ਖਮੀ, ਇਲਾਕੇ ‘ਚ ਮਚੀ ਹਫੜਾ-ਦਫੜੀ.

ਪੰਜਾਬ

ਅੰਮ੍ਰਿਤਸਰ, 27 ਮਈ,ਬੋਲੇ ਪੰਜਾਬ ਬਿਊਰੋ;

ਅੰਮ੍ਰਿਤਸਰ ਸ਼ਹਿਰ ਦੇ ਮਜੀਠਾ ਰੋਡ ਬਾਈਪਾਸ ਇਲਾਕੇ ਵਿੱਚ ਇੱਕ ਵੱਡਾ ਧਮਾਕਾ ਹੋਇਆ, ਜਿਸ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ, ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਇੱਕ ਨੌਜਵਾਨ ਹੈਂਡਗ੍ਰੇਨੇਡ ਲੈ ਕੇ ਜਾ ਰਿਹਾ ਸੀ। ਧਮਾਕੇ ‘ਚ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਘਟਨਾ ਸਵੇਰੇ 9:00 ਵਜੇ ਤੋਂ 9:15 ਵਜੇ ਦੇ ਵਿਚਕਾਰ ਵਾਪਰੀ, ਜਦੋਂ ਸਥਾਨਕ ਲੋਕਾਂ ਨੇ ਅਚਾਨਕ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਇਲਾਕਾ ਅਚਾਨਕ ਧੂੰਏਂ ਅਤੇ ਚੀਕਾਂ ਨਾਲ ਗੂੰਜ ਉਠਿਆ। ਚਸ਼ਮਦੀਦਾਂ ਅਨੁਸਾਰ, ਇੱਕ ਵਿਅਕਤੀ ਜ਼ਮੀਨ ‘ਤੇ ਝੁਲਸਦਾ ਦੇਖਿਆ ਗਿਆ ਜਿਸਦੇ ਹੱਥਾਂ ਅਤੇ ਸਰੀਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਬਾਅਦ ਵਿੱਚ ਪੁਸ਼ਟੀ ਹੋਈ ਕਿ ਉਹ ਵਿਅਕਤੀ ਹੈਂਡਗ੍ਰੇਨ ਲੈ ਕੇ ਜਾ ਰਿਹਾ ਸੀ, ਜੋ ਉਸਦੇ ਨੇੜੇ ਫਟ ਗਿਆ।

ਅਜੇ ਤੱਕ, ਇਹ ਸਪੱਸ਼ਟ ਨਹੀਂ ਹੈ ਕਿ ਜ਼ਖਮੀ ਨੌਜਵਾਨ ਪੈਦਲ ਸੀ ਜਾਂ ਕਿਸੇ ਵਾਹਨ ਵਿੱਚ ਆਇਆ ਸੀ। ਪੁਲਿਸ ਜਾਂਚ ਕਰ ਰਹੀ ਹੈ ਕਿ ਵਿਅਕਤੀ ਗ੍ਰਨੇਡ ਲੈ ਕੇ ਕਿੱਥੇ ਜਾ ਰਿਹਾ ਸੀ ਅਤੇ ਕਿਸ ਮਕਸਦ ਲਈ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਕੀ ਇਹ ਧਮਾਕਾ ਅਚਾਨਕ ਹੋਇਆ ਹੈ ਜਾਂ ਇਸਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ।

ਮੌਕੇ ਤੋਂ ਕੁਝ ਸ਼ੱਕੀ ਵਸਤੂਆਂ ਵੀ ਮਿਲੀਆਂ ਹਨ। ਧਮਾਕੇ ‘ਚ ਜ਼ਖਮੀ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਲਾਂਕਿ ਨੌਜਵਾਨ ਦੀ ਪਛਾਣ ਹਜੇ ਸਾਹਮਣੇ ਨਹੀਂ ਆਈ।

ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।