ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਵੱਲੋਂ ਲੋੜਵੰਦ ਪਰਿਵਾਰ ਦੀ ਲਈ ਦੋ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ

ਪੰਜਾਬ

ਰਾਜਪੁਰਾ, 27 ਮਈ ,ਬੋਲੇ ਪੰਜਾਬ ਬਿਉਰੋ;

ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਨੇ ਸਮਾਜਿਕ ਸੇਵਾ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ ਪੁਰਾਣਾ ਰਾਜਪੁਰਾ ਦੇ ਵਸਨੀਕ ਹਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਦੀ ਮਦਦ ਕੀਤੀ। ਹਰਿੰਦਰ ਸਿੰਘ ਪਿਛਲੇ ਛੇ ਮਹੀਨਿਆਂ ਤੋਂ ਰੀੜ ਦੀ ਹੱਡੀ ਦੀ ਗੰਭੀਰ ਸਮੱਸਿਆ ਨਾਲ ਪੀੜਤ ਹੈ, ਜਿਸ ਕਾਰਨ ਉਹ ਕਿਸੇ ਵੀ ਕਿਸਮ ਦੀ ਕਮਾਈ ਕਰਨ ਵਿੱਚ ਅਸਮਰੱਥ ਹੈ।
ਇਸ ਮੁਸ਼ਕਲ ਸਮੇਂ ਵਿੱਚ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਪ੍ਰਧਾਨ ਵਿਮਲ ਜੈਨ ਅਤੇ ਸੰਸਥਾਪਕ ਚੇਅਰਮੈਨ ਸੰਜੀਵ ਮਿੱਤਲ ਦੀ ਅਗਵਾਈ ਹੇਠ ਕਲੱਬ ਨੇ ਉਨ੍ਹਾਂ ਦੇ ਪਰਿਵਾਰ ਨੂੰ ਦੋ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ।
ਇਸ ਮੌਕੇ ‘ਤੇ ਕਲੱਬ ਦੇ ਹੋਰ ਆਹੁਦੇਦਾਰ ਲਲਿਤ ਲਵਲੀ ਸਕੱਤਰ, ਜਿਤੇਨ ਸਚਦੇਵਾ ਪੀ.ਆਰ.ਓ., ਅਤੇ ਰਾਜਿੰਦਰ ਸਿੰਘ ਚਾਨੀ ਵੀ ਮੌਜੂਦ ਰਹੇ। ਵਿਮਲ ਜੈਨ ਪਧਾਨ ਰੋਟਰੀ ਪ੍ਰਾਇਮ ਨੇ ਦੱਸਿਆ ਕਿ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਸਿਰਫ਼ ਰਾਸ਼ਨ ਪਹੁੰਚਾਉਣ ਤੱਕ ਹੀ ਸੀਮਿਤ ਨਹੀਂ ਰਹੇਗਾ, ਸਗੋਂ ਭਵਿੱਖ ਵਿੱਚ ਵੀ ਜਿਵੇਂ-ਤਿਵੇਂ ਹਰਿੰਦਰ ਸਿੰਘ ਦੀ ਸਿਹਤ ਅਤੇ ਪਰਿਵਾਰ ਦੀ ਭਲਾਈ ਲਈ ਹੋਰ ਕਦਮ ਵੀ ਚੁੱਕੇ ਜਾਣਗੇ।
ਇਸ ਪਹੁੰਚ ਨੇ ਨਾ ਸਿਰਫ਼ ਲੋੜਵੰਦ ਪਰਿਵਾਰ ਲਈ ਰਾਹਤ ਪੈਦਾ ਕੀਤੀ, ਸਗੋਂ ਸਮਾਜ ਵਿੱਚ ਸਹਿਯੋਗ ਅਤੇ ਭਲਾਈ ਦੀ ਭਾਵਨਾ ਨੂੰ ਵੀ ਮਜ਼ਬੂਤ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।