ਸਰਕਾਰ ਨੇ ਇਨਲਿਸਟਮੈਂਟ ਵਰਕਰਾਂ ਨੂੰ ਫਿਰ ਠੇਕੇਦਾਰ ਸ੍ਰੇਣੀ ਵਿੱਚ ਲਿਆਂਦਾ ਗਿਆ

ਪੰਜਾਬ

ਕੈਬਨਿਟ ਮੰਤਰੀ ਦੀ ਪ੍ਰੋਸੀਡਿੰਗ ਵਿੱਚ ਹੋਇਆ ਖੁਲਾਸਾ


ਫਤਿਹਗੜ੍ਹ ਸਾਹਿਬ, 27 ਮਈ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ)

ਇਨਲਿਸਟਮੈਂਟ ਵਰਕਰ ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਪਿਛਲੇ 20-20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਹਨ। ਇਨਲਿਸਟਮੈਂਟ ਵਰਕਰਾਂ ਦੀ ਜਥੇਬੰਦੀ ਦੇ ਸੂਬਾ ਆਗੂ ਦਵਿੰਦਰ ਸਿੰਘ ਨਾਭਾ ਨੇ ਦੱਸਿਆ ਕਿ ਸਾਲ 2001ਤੋ 3 ਤੋਂ ਦਰਮਿਆਨ ਇਹ ਕਾਮੇਂ ਮਸਟੋਰਲ , ਵੱਖ ਵੱਖ ਠੇਕੇਦਾਰਾਂ ਅਧੀਨ ਕੰਮ ਕਰਦੇ ਸਨ ,ਉਸ ਸਮੇਂ ਸੰਬੰਧਿਤ ਠੇਕੇਦਾਰ ਅਫਸਰਾਂ ਨਾਲ ਮਿਲੀ ਭੁਗਤ ਕਰਕੇ ਕੰਮਿਆਂ ਦੀ ਆਰਥਿਕ ਲੁੱਟ ਕਰਦੇ ਸਨ ਵਿਭਾਗ ਤੇ ਉਹ ਵੱਧ ਤਨਖਾਹਾਂ ਲੈਂਦੇ ਸਨ ,ਪਰੰਤੂ ਕਾਮਿਆਂ ਨੂੰ ਘੱਟ ਦਿੰਦੇ ਸਨ ਉਸ ਸਮੇਂ ਕੁਝ ਕਾਮਿਆਂ ਪੱਖੀ ਆਗੂਆਂ ਵੱਲੋਂ ਇਹਨਾਂ ਨੂੰ ਜਥੇਬੰਦ ਕਰਕੇ ਲੇਬਰ ਵਿਭਾਗ ਦੇ ਦਰਵਾਜ਼ੇ ਖੜਕਾਏ ਗਏ, ਰਿਕਾਰਡ ਪੱਖੋਂ ਅਧਿਕਾਰੀ ਲੇਬਰ ਵਿਭਾਗ ਦੇ ਅਧਿਕਾਰੀਆਂ ਅੱਗੇ ਲਾਜਵਾਬ ਹੁੰਦੇ, ਮਜਬੂਰ ਲੇਬਰ ਅਧਿਕਾਰੀਆਂ ਨੂੰ ਕਾਮਿਆਂ ਦੇ ਪੱਖ ਵਿੱਚ ਫੈਸਲੇ ਦੇਣੇ ਪਏ ।ਈਪੀਐਫ, ਈਐਸਆਈ ਅਤੇ ਹੋਰ ਸਹੂਲਤਾਂ ਤੋਂ ਕਾਮਿਆਂ ਨੂੰ ਵਾਂਝੇ ਕਰਨ ਲਈ ਵਿਭਾਗ ਵੱਲੋਂ ਇਹਨਾਂ ਕਾਮਿਆਂ ਦੀ ਇਨਲਿਸਟਮੈਂਟ ਕਰਕੇ ਸਿੱਧੇ ਠੇਕੇਦਾਰ ਬਣਾ ਦਿੱਤਾ। ਸਰਬਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਲੰਮੇ ਸੰਘਰਸ਼ ਤੇ ਸੰਵਿਧਾਨਿਕ ਦਲੀਲਾਂ ਸਮੇਤ ਨੋਟੀਫਿਕੇਸ਼ਨਾਂ ਰਾਹੀਂ ਮਨਾਇਆ ਗਿਆ ਸੀ ਕਿ ਇਹ ਕਿ ਇਨਲਿਸਟਮੈਂਟ ਨੀਤੀ ਤਹਿਤ ਕੰਮ ਕਰਦੇ ਕਾਮੇ ਠੇਕੇਦਾਰਾਂ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ ,ਇਹ ਵਰਕਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ ।ਭਾਵੇਂ ਕਿ ਵਿਭਾਗ ਨੇ ਮੰਨ ਲਿਆ ਅਤੇ ਵਿਭਾਗੀ ਪ੍ਰਪੋਜਨਾ ਤਹਿਤ ,ਸਮੇਤ ਖਜ਼ਾਨੇ ਦਫਤਰਾਂ ਨੂੰ ਦਿੱਤੇ ਸਰਟੀਫਿਕੇਟਾਂ ਰਾਹੀਂ ਵਰਕਰ ਹੀ ਮੰਨਿਆ ਗਿਆ, ਪ੍ਰੰਤੂ ਕਾਨੂੰਨੀ ਅੜਿੱਕੇ ਤੋਂ ਬਚਣ ਲਈ ਸਮੁੱਚੇ ਨੂੰ ਵਰਕਰਾਂ ਨੂੰ ਵਰਕਰ ਪਰਿਭਾਸ਼ਾ ਤਹਿਤ ਨਿਯਮਾਂ ਨੂੰ ਹਟਾਉਂਦੀ ਰਹੀ ਅਤੇ ਤਨਖਾਹਾਂ ਦੇ ਹੈਂਡ ਵੱਖਰੇ ਕਰਕੇ ਸਾਈਡਾਂ ਅਲੱਗ ਕਰਕੇ, ਜਥੇਬੰਦੀਆਂ ਦੀ ਲੀਡਰਸ਼ਿਪਾ ਕਾਮਿਆਂ ਦੇ ਕਾਨੂੰਨੀ ਪੱਖ ਨੂੰ ਬਚਾਉਣ ਵਿੱਚ ਕਾਮਯਾਬ ਨਹੀਂ ਰਹੀ।
15 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਜਗਤਾਰ ਸਿੰਘ ਰੱਤੋ ਨੇ ਦੱਸਿਆ ਕਿ ਕਦੇ ਪੰਚਾਇਤੀਕਰਨ ਦਾ ਹਮਲਾ ਕਦੇ ਛਾਂਟੀਆਂ ਦਾ ਖਤਰਾ ਹਰ ਸਮੇਂ ਸਾਡੇ ਸਿਰ ਤੇ ਲਟਕਦਾ ਰਿਹਾ ,ਅੱਜ ਵੀ ਲਟਕ ਰਿਹਾ ਹੈ ਵਰਕਰ ਤਾਂ ਏਕਤਾ ਚਾਹੁੰਦੇ ਪਰੰਤੂ ਕੁਝ ਤੰਗ ਨਜ਼ਰੀ ਲੀਡਰਸ਼ਿਪਾਂ ਇਹ ਨਾ ਚਾਹੁੰਦੀਆਂ ਜਿਸ ਕਰਕੇ ਵਰਕਰਾਂ ਵਿੱਚ ਨਿਰਾਸ਼ਤਾ ਆਉਂਦੀ ਰਹੀ ਆਊਟਸੋਰਸਿੰਗ ਵਰਕਰ ਵਿਜੇ ਕਜੌਲੀ ਨੇ ਦੱਸਿਆ ਕਿ ਐਕਟ 2017 ਤਹਿਤ ਸਾਡੇ 24 ਵਰਕਰਾਂ ਨੂੰ ਸਿੱਧੇ ਵਿਭਾਗ ਅਧੀਨ ਲਿਆ ਗਿਆ ਸੀ ਜਿਸ ਨੂੰ ਕੁਝ ਦਿਨਾਂ ਵਿੱਚ ਹੀ ਜਾਰੀ ਕੀਤੇ ਦਾਫਤਰੀ ਹੁਕਮ ਰੱਦ ਕਰ ਦਿੱਤੇ ਗਏ , ਉਸ ਸਮੇਂ ਸਮੁੱਚੀ ਲੀਡਰਸ਼ਿਪ ਇਨਲਿਸਟਮੈਂਟ ਵਰਕਰਾਂ ਕੋਲ ਸੀ ,ਜੇਕਰ ਇਸ ਐਕਟ ਨੂੰ ਲਾਗੂ ਕਰਾਉਣ ਲਈ ਸੰਘਰਸ਼ ਕੀਤਾ ਜਾਂਦਾ ਤਾਂ ਬਾਕੀ ਕਾਮਿਆਂ ਲਈ ਵੀ ਰਾਹ ਖੁੱਲ ਜਾਣਾ ਸੀ। ਹੁਣ ਇਸ ਸਮੁੱਚੇ ਇਨਲਿਸਟਮੈਂਟ ਵਰਕਰ ਠੇਕੇਦਾਰ ਹਨ ,ਇਸਦਾ ਖੁਲਾਸਾ 27 ਫਰਵਰੀ ਨੂੰ ਵਿਭਾਗ ਦੇ ਇਨਲੈਸਟਮੈਂਟ ਵਰਕਰਾਂ ਦੀ ਇੱਕ ਜਥੇਬੰਦੀ ਨਾਲ ਕੈਬਨਿਟ ਮੰਤਰੀ ਦੀ ਹੋਈ ਪੈਨਲ ਮੀਟਿੰਗ ਦੀ ਜਾਰੀ ਹੋਈ ਪ੍ਰੋਸੀਡਿੰਗ ਵਿੱਚ ਇਸ ਦਾ ਖੁਲਾਸਾ ਕੀਤਾ ਗਿਆ ਹੈ। ਵਿਭਾਗ ਕਦੋਂ ਇਹਨਾਂ ਨੂੰ ਦੁਬਾਰਾ ਵਰਕਰ ਮੰਨਦਾ ਹੈ ਤਾਂ ਇਹਨਾਂ ਕਾਮਿਆਂ ਦੇ ਸਾਂਝੇ ਸੰਘਰਸ਼ ਨਾਲ ਹੀ ਅਸੰਭਵ ਹੋਣਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।