ਬੱਚੀਆਂ ਦੀ ਸਿੱਖਿਆ ਲਈ ਜਯੋਤੀਬਾ ਫੂਲੇ ਅਤੇ ਸਾਵਿਤਰੀ ਬਾਈ ਫੂਲੇ ਦੇ ਕਾਰਜਾਂ ਨੂੰ ਸਲਾਮ: ਰਾਜਿੰਦਰ ਕੁਮਾਰ ਬਾਲਮੀਕ
ਰਾਜਪੁਰਾ, 28 ਮਈ ,ਬੋਲੇ ਪੰਜਾਬ ਬਿਊਰੋ;
ਅੱਜ ਇੱਥੇ ਅੰਬੇਦਕਰ ਮਿਸ਼ਨ ਐਜੂਕੇਸ਼ਨ ਵੱਲੋਂ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਦਸਵੀਂ ਕਲਾਸ ਦੇ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਨਮਾਨ ਪੱਤਰ, ਟ੍ਰਾਫੀਆਂ ਅਤੇ ਕਿਤਾਬਾਂ ਵਜੋਂ ਇਨਾਮ ਵੰਡੇ ਗਏ, ਤਾਂ ਜੋ ਉਹ ਹੋਰ ਉਤਸ਼ਾਹ ਨਾਲ ਆਪਣੇ ਭਵਿੱਖ ਨੂੰ ਸੰਵਾਰ ਸਕ
ਇਸ ਮੌਕੇ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਅੰਬੇਦਕਰ ਮਿਸ਼ਨ ਐਜੂਕੇਸ਼ਨ ਦੇ ਜਿਲ੍ਹਾ ਪ੍ਰਧਾਨ ਪਟਿਆਲਾ ਅਤੇ ਸਮਾਜਸੇਵੀ ਰਾਜਿੰਦਰ ਕੁਮਾਰ ਬਾਲਮੀਕ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਿੱਖਿਆ ਹੀ ਉਹ ਸਾਧਨ ਹੈ, ਜਿਸ ਰਾਹੀਂ ਕਿਸੇ ਵੀ ਸਮਾਜ ਨੂੰ ਤਰੱਕੀ ਦੀ ਰਾਹ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਵੈ-ਸਮਰਪਿਤ ਅਤੇ ਨਿਰਭੀਕ ਬੀਬੀਆਂ ਜਿਵੇਂ ਸਾਵਿਤਰੀ ਬਾਈ ਫੂਲੇ ਅਤੇ ਉਨ੍ਹਾਂ ਦੇ ਪਤੀ ਜਯੋਤੀਬਾ ਫੂਲੇ ਨੇ ਜਿਸ ਦ੍ਰਿੜ ਨਿਸ਼ਚੇ ਨਾਲ ਬੱਚੀਆਂ ਦੀ ਸਿੱਖਿਆ ਲਈ ਕੰਮ ਕੀਤਾ, ਉਹ ਅੱਜ ਵੀ ਸਾਡੀ ਪ੍ਰੇਰਣਾ ਦਾ ਸਰੋਤ ਹਨ।
ਸਮਾਗਮ ਦੌਰਾਨ ਸਕੂਲ ਦੇ ਮੁਖੀ ਸੁਧਾ ਕੁਮਾਰੀ ਨੇ ਵੀ ਅੰਬੇਦਕਰ ਮਿਸ਼ਨ ਐਜੂਕੇਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਨਮਾਨ ਸਮਾਗਮ ਬੱਚਿਆਂ ਵਿੱਚ ਸਿੱਖਣ ਦੀ ਲਗਨ ਵਧਾਉਂਦੇ ਹਨ। ਕਮਲਪ੍ਰੀਤ ਸਿੰਘ, ਜਸਵਿੰਦਰ ਬਖਸ਼ੀਵਾਲਾ, ਗੁਰਜਿੰਦਰ ਸਿੰਘ, ਸ਼ੇਖਰ ਵੈਦ, ਜੋਨੀ ਖਾਨਪੁਰ, ਰਵੀ ਆਦਿਵੰਸ਼ੀ, ਰਾਜਿੰਦਰ ਸਿੰਘ ਚਾਨੀ, ਹਰਜੀਤ ਕੌਰ, ਮੀਨਾ ਰਾਣੀ, ਜਸਵਿੰਦਰ ਕੌਰ, ਰੋਜ਼ੀ ਭਟੇਜਾ, ਨਰੇਸ਼ ਧਮੀਜਾ, ਸਟਾਫ ਅਤੇ ਹੋਰ ਮਹਿਮਾਨਾਂ ਨੇ ਵੀ ਸਮਾਗਮ ਵਿੱਚ ਹਿੱਸਾ ਲੈ ਕੇ ਵਿਦਿਆਰਥੀਆਂ ਦੀ ਹੋਂਸਲਾ ਅਫਜ਼ਾਈ ਕੀਤੀ।
ਸਮਾਗਮ ਦੇ ਅੰਤ ‘ਤੇ ਧੰਨਵਾਦ ਪ੍ਰਗਟ ਕਰਦਿਆਂ ਸੰਗਠਨ ਦੇ ਮੈਂਬਰਾਂ ਨੇ ਆਗਾਹ ਕੀਤਾ ਕਿ ਅੱਗੇ ਵੀ ਉਹ ਵੱਖ-ਵੱਖ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਸਮਾਰੋਹ ਕਰਕੇ ਮਿਹਨਤੀ ਅਤੇ ਅੱਗੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਰਹਿਣਗੇ।












