ਅੰਮ੍ਰਿਤਸਰ, 28 ਮਈ,ਬੋਲੇ ਪੰਜਾਬ ਬਿਊਰੋ;
ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ’ਚ ਮੰਗਲਵਾਰ ਦੀ ਰਾਤ ਦੋ ਗਿਰੋਹ ਆਪਸ ’ਚ ਭਿੜ ਗਏ। ਥੋੜ੍ਹੀ ਦੇਰ ’ਚ ਗੋਲੀਆਂ ਚੱਲ ਗਈਆਂ। ਦੋਹਾਂ ਪਾਸਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਦੌਰਾਨ ਇੱਕ ਨੌਜਵਾਨ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।
ਜਦੋਂ ਮੌਕੇ ’ਤੇ ਹੜਕੰਪ ਮਚਿਆ, ਤਾਂ ਥਾਣਾ ਛੇਹਰਟਾ ਦੀ ਪੁਲਿਸ ਤੁਰੰਤ ਘਟਨਾ ਸਥਲ ’ਤੇ ਪੁੱਜੀ। ਜ਼ਖਮੀ ਨੌਜਵਾਨ ਨੂੰ ਫੌਰੀ ਤੌਰ ’ਤੇ ਹਸਪਤਾਲ ਭੇਜਿਆ ਗਿਆ, ਜਿੱਥੇ ਉਹ ਇਲਾਜ ਅਧੀਨ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ ਜਾਰੀ ਹੈ। ਇਲਾਕੇ ’ਚ ਹੋਈ ਇਸ ਵਾਰਦਾਤ ਕਾਰਨ ਲੋਕਾਂ ਵਿਚ ਦਹਿਸਤ ਦਾ ਮਾਹੌਲ ਬਣ ਗਿਆ ਹੈ।












