ਖੇਮਕਰਨ, 29 ਮਈ,ਬੋਲੇ ਪੰਜਾਬ ਬਿਊੋਰੋ;
ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਰੱਤੋਕੇ ਹਵੇਲੀਆਂ ’ਚ ਇੱਕ ਦਰਦਨਾਕ ਘਟਨਾ ਵਾਪਰੀ, ਜਿੱਥੇ ਇੱਕ ਪੁੱਤਰ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮੁਲਜਮ ਪੁੱਤਰ ਵੱਲੋਂ ਆਪਣੇ ਬਜ਼ੁਰਗ ਪਿਤਾ ਕੋਲੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ, ਇਸ ਮਾਮਲੇ ’ਚ ਦੋਹਾਂ ਵਿਚਕਾਰ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਆਖ਼ਰਕਾਰ ਪੁੱਤਰ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਾਈਫਲ ਨਾਲ ਹੀ ਉਹਦੀ ਜਾਨ ਲੈ ਲਈ।
ਵਾਰਦਾਤ ਮਗਰੋਂ ਨੌਜਵਾਨ ਰਾਈਫਲ ਲੈ ਕੇ ਘਰੋਂ ਭੱਜ ਨਿਕਲਿਆ। ਪੁਲਿਸ ਥਾਣਾ ਖੇਮਕਰਨ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।












