31 ਮਈ ਦੀ ਮੈਗਾ ਪੀ.ਟੀ.ਐੱਮ ਬਲਾਕ ਰਾਜਪੁਰਾ -2 ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਬੜੇ ਚਾਅ ‘ਤੇ ਉਲਾਸ ਨਾਲ ਕੀਤੀ ਗਈ- ਮਨਜੀਤ ਕੌਰ ਬੀ ਪੀ ਈ ਓ ਰਾਜਪੁਰਾ -2
ਰਾਜਪੁਰਾ 31 ਮਈ ,ਬੋਲੇ ਪੰਜਾਬ ਬਿਊਰੋ:
ਵਿਦਿਆਰਥੀਆਂ ਦੀ ਵਿੱਦਿਅਕ ਅਤੇ ਸਹਿ ਵਿੱਦਿਅਕ ਕਾਰਗੁਜਾਰੀ ਨੂੰ ਮਾਤਾ-ਪਿਤਾ, ਸਰਪ੍ਰਸਤ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਸਾਂਝਾ ਕਰਨ, ਉਹਨਾਂ ਨਾਲ ਵਿਚਾਰ ਚਰਚਾ ਕਰਨ ਅਤੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਵਧਾਉਣ ਦੇ ਮਕਸਦ ਨਾਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿੱਚ, ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਅਤੇ ਮਨਵਿੰਦਰ ਕੌਰ ਭੁੱਲਰ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਬਲਾਕ ਦੇ 56 ਪ੍ਰਾਇਮਰੀ ਸਕੂਲਾਂ ਵਿੱਚ 31 ਮਈ ਦਿਨ ਸ਼ਨੀਵਾਰ ਨੂੰ ਕੀਤਾ ਗਿਆ। ਮਨਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜਪੁਰਾ -2 ਨੇ ਬਲਾਕ ਦੇ ਸਕੂਲਾਂ ਵਿੱਚ ਵਿਚਰਦੇ ਹੋਏ, ਵਿਦਿਆਰਥੀਆਂ ਅਤੇ ਮਾਪਿਆਂ ਨਾਲ਼ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।
ਮਨਜੀਤ ਕੌਰ ਬੀ.ਪੀ.ਈ.ਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਸਕੂਲ ਵਿੱਚ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ ਅਤੇ ਵਿਦਿਆਰਥੀ ਆਪਣੇ ਮਾਤਾ-ਪਿਤਾ/ਸਰਪ੍ਰਸਤ ਨਾਲ ਇਸ ਮਿਲਣੀ ਵਿੱਚ ਹਾਜ਼ਰ ਰਹੇ। ਉਹਨਾਂ ਕਿਹਾ ਕਿ ਸੱਚਮੁੱਚ ਇਹ ਮਾਪੇ-ਅਧਿਆਪਕ ਮਿਲਣੀ ਵਿੱਚ ਕਮਿਊਨਿਟੀ ਦੀ ਸ਼ਮੂਲੀਅਤ ਨਾਲ ਕੀਤੀ ਜਾਣ ਲਈ ਸੱਚਮੁੱਚ ਵਿਦਿਆਰਥੀਆਂ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ।
ਬਲਾਕ ਦੇ ਵੱਖ-ਵੱਖ ਸਕੂਲਾਂ ਵਿੱਚ ਵਿਜ਼ਿਟ ਕਰਦਿਆਂ ਮੇਜਰ ਸਿੰਘ ਬੀ.ਆਰ.ਸੀ ਰਾਜਪੁਰਾ -2 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਵਿੱਚ ਮਾਪਿਆਂ ਅਤੇ ਕਮਿਊਨਿਟੀ ਮੈਂਬਰਾਂ ਦੀ ਭਾਰੀ ਸ਼ਮੂਲੀਅਤ ਅਤੇ ਭਰਵੇਂ ਇਕੱਠ ਕਾਰਨ ਇਹ ਮਿਲਣੀ ਯਾਦਗਾਰ ਹੋ ਨਿਬੜੀ । ਜਿੱਥੇ ਸਰਕਾਰੀ ਸਕੂਲਾਂ ਨੂੰ ਫੁੱਲਾਂ ਵਾਂਗ ਸਜਾਇਆ ਗਿਆ ਸੀ, ਉੱਥੇ ਮਾਤਾ ਪਿਤਾ ਸਹਿਬਾਨ ਵੱਲੋਂ ਪੂਰੇ ਚਾਅ ਅਤੇ ਉਤਸ਼ਾਹ ਨਾਲ ਇਸ ਮਿਲਣੀ ਵਿੱਚ ਭਾਗ ਲੈ ਕੇ ਇਸ ਮੈਗਾ ਈਵੈਂਟ ਨੂੰ ਯਾਦਗਾਰ ਬਣਾ ਦਿੱਤਾ ਗਿਆ ।
ਸੁਰਿੰਦਰ ਕੌਰ ਸੀ.ਐੱਚ.ਟੀ ਦੇ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਘੱਗਰ ਸਰਾਏ ਅਤੇ ਚਮਾਰੂ ਦੇ ਬੱਚਿਆਂ ਦੇ ਮਾਤਾ-ਪਿਤਾ ਸਹਿਬਾਨਾਂ ਦੀ ਭਰਵੀਂ ਸ਼ਮੂਲੀਅਤ ਨੇ ਇਹ ਸਾਬਿਤ ਕਰ ਦਿੱਤਾ ਕਿ ਬੱਚਿਆਂ ਦੇ ਮਾਪੇ ਆਪਣੇ ਬੱਚੇ ਦੇ ਭਵਿੱਖ ਲਈ ਕਿੰਨੇ ਚਿੰਤਤ ਹਨ ਅਤੇ ਹਰੇਕ ਪੱਖ ਤੋਂ ਸੁਧਾਰ ਚਾਹੁੰਦੇ ਹਨ । ਇਸ ਮੌਕੇ ਵੱਖ-ਵੱਖ ਕਲੱਸਟਰਾਂ ਦੇ ਸੀ.ਐੱਚ ਟੀ ਪਿਆਰਾ ਸਿੰਘ, ਜੋਤੀ ਪੁਰੀ, ਸੁਖਵਿੰਦਰ ਕੌਰ, ਰਵਿੰਦਰ ਕੌਰ, ਸਰਬਜੀਤ ਕੌਰ, ਦਲਜੀਤ ਸਿੰਘ , ਐੱਚ ਟੀ ਮੋਨੀਕਾ ਗੋਡਵਾਨੀ ਅਤੇ ਧੰਨ ਰਾਜ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਕੌਰ, ਮੋਹਿਤ ਕੁਮਾਰ, ਗੁਰਦੀਪ ਕੌਰ ਆਦਿ ਅਧਿਆਪਕਾਂ ਨਾਲ਼ ਗੱਲ ਕਰਦਿਆਂ ਓਹਨਾਂ ਦੱਸਿਆ ਕਿ ਅੱਜ ਦੀ ਮਾਪੇ-ਅਧਿਆਪਕ ਮਿਲਣੀ ਵਿੱਚ ਛੁੱਟੀਆਂ ਦਾ ਕੰਮ ਬੱਚਿਆਂ ਨੂੰ ਬੂਕਲੇਟ ਵਿੱਚ ਦਿੱਤਾ ਗਿਆ। ਸਕੂਲ ਵਿੱਚ ਕਿਚਨ ਗਾਰਡਨ ਦਾ ਕੰਮ ਅਤੇ ਪੌਦੇ ਲਗਾਏ ਗਏ।












