ਲੁਟੇਰਿਆਂ ਨੇ ਮੈਡੀਕਲ ਸਟੋਰ ਤੋਂ 1.5 ਲੱਖ ਰੁਪਏ ਲੁੱਟੇ

ਪੰਜਾਬ


ਸ੍ਰੀ ਮੁਕਤਸਰ ਸਾਹਿਬ, 30 ਮਈ,ਬੋਲੇ ਪੰਜਾਬ ਬਿਊਰੋ;
ਸ਼ਹਿਰ ਦੇ ਮਾਲ ਗੋਦਾਮ ਰੋਡ ’ਤੇ ਓਵਰਬ੍ਰਿਜ ਹੇਠਾਂ ਸਥਿਤ “ਆਪਣਾ ਮੈਡੀਕਲ ਹਾਲ” ਵਿਚ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ।
ਮਾਸਕ ਪਾਏ, ਹਥਿਆਰਾਂ ਨਾਲ ਲੈਸ ਤਿੰਨ ਹਥਿਆਰਬੰਦ ਲੁਟੇਰੇ ਪਹਿਲਾਂ ਗਾਹਕ ਬਣਕੇ ਦਵਾਈ ਲੈਣ ਆਏ।ਇਸ ਦੌਰਾਨ ਇੱਕ ਨੇ ਪਿਸਤੌਲ ਕੱਢਿਆ, ਦੂਜੇ ਨੇ ਚਾਕੂ ਤੇ ਤੀਜੇ ਨੇ ਪੈਸੇ ਮੰਗੇ।
ਦੁਕਾਨਦਾਰ ਨੇ ਹੌਸਲਾ ਵਿਖਾਇਆ ਤੇ ਪੈਸੇ ਦੇਣ ਤੋਂ ਇਨਕਾਰ ਕੀਤਾ, ਪਰ ਲੁਟੇਰਿਆਂ ਨੇ ਦੁਕਾਨਦਾਰ ਦੇ ਸੱਜੇ ਹੱਥ ਅਤੇ ਮੋਢੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।ਤਕਰੀਬਨ 1.5 ਲੱਖ ਰੁਪਏ ਦੀ ਨਕਦੀ ਤੇ ਮੋਬਾਈਲ ਖੋਹ ਕੇ ਉਹ ਮੌਕੇ ਤੋਂ ਫਰਾਰ ਹੋ ਗਏ।
ਪੂਰੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਜ਼ਖ਼ਮੀ ਦੁਕਾਨਦਾਰ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ।ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।