ਕੈਨੇਡਾ ਦੇ ਤਿੰਨ ਸੂਬਿਆਂ ‘ਚ ਜੰਗਲ ਦੀ ਅੱਗ ਕਾਰਨ ਤਬਾਹੀ, 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ

ਸੰਸਾਰ

ਓਟਾਵਾ, 2 ਜੂਨ,ਬੋਲੇ ਪੰਜਾਬ ਬਿਊਰੋ;
ਕੈਨੇਡਾ ਦੇ ਤਿੰਨ ਵੱਖ-ਵੱਖ ਸੂਬਿਆਂ ਵਿੱਚ ਜੰਗਲਾਂ ਦੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ। ਇਸ ਤਬਾਹੀ ਦੇ ਮੱਦੇਨਜ਼ਰ, 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਹਫੂਜ਼ ਥਾਵਾਂ ਵੱਲ ਥਾਂ-ਬ-ਥਾਂ ਤਬਦੀਲ ਕੀਤਾ ਗਿਆ ਹੈ। ਐਤਵਾਰ ਨੂੰ ਅੱਗ ਕਈ ਥਾਵਾਂ ’ਤੇ ਭੜਕਦੀ ਰਹੀ, ਜਿਸ ਕਰਕੇ ਕੈਨੇਡਾ ਤੇ ਅਮਰੀਕਾ ਦੇ ਕੁਝ ਹਿੱਸਿਆਂ ਦੀ ਹਵਾ ਬਹੁਤ ਹੀ ਪ੍ਰਦੂਸ਼ਿਤ ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਲਾਤ ਸਭ ਤੋਂ ਜ਼ਿਆਦਾ ਮੈਨੀਟੋਬਾ ਸੂਬੇ ਵਿੱਚ ਗੰਭੀਰ ਹਨ, ਜਿੱਥੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਾਹਰ ਕੱਢਣਾ ਪਿਆ। ਮੈਨੀਟੋਬਾ ਵਿੱਚ ਪਿਛਲੇ ਹਫ਼ਤੇ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਸ਼ਨੀਵਾਰ ਤੱਕ ਇਥੋਂ ਲਗਭਗ 17 ਹਜ਼ਾਰ ਲੋਕਾਂ ਨੂੰ ਕੱਢਣਾ ਪਿਆ। ਅਲਬਰਟਾ ਵਿੱਚ 1,300 ਅਤੇ ਸਸਕੇਚੇਵਨ ਵਿੱਚ ਤਕਰੀਬਨ 8,000 ਲੋਕਾਂ ਨੂੰ ਬਚਾਅ ਲਈ ਕੱਢਿਆ ਗਿਆ।
ਸਸਕੇਚੇਵਨ ਦੇ ਮੁੱਖ ਮੰਤਰੀ ਸਕਾਟ ਮੋ ਨੇ ਕਿਹਾ ਕਿ ਗਰਮੀ ਅਤੇ ਸੁੱਕੇ ਮੌਸਮ ਨੇ ਅੱਗ ਨੂੰ ਹੋਰ ਵੀ ਖਤਰਨਾਕ ਬਣਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅੱਗ ਨਿਯੰਤਰਣ ਲਈ ਉਪਲੱਬਧ ਸਰੋਤ ਘਟ ਹਨ ਅਤੇ ਅਗਲੇ ਚਾਰ ਤੋਂ ਸੱਤ ਦਿਨ ਅਹਿਮ ਹੋਣਗੇ।
ਕ੍ਰੇਅਟਨ, ਸਸਕੇਚੇਵਾਨ ਨੇੜੇ ਲੱਗੀ ਅੱਗ ਹੁਣ ਮੈਨੀਟੋਬਾ ਦੀ ਸਰਹੱਦ ਤੋਂ ਪਾਰ ਚਲੀ ਗਈ ਹੈ। ਮੈਨੀਟੋਬਾ ਵਿੱਚ ਵੱਖ-ਵੱਖ ਥਾਵਾਂ ’ਤੇ ਇਵੈਕਯੂਏਸ਼ਨ ਸੈਂਟਰ ਬਣਾਏ ਗਏ ਹਨ, ਪਰ ਅੱਗ ’ਤੇ ਕੰਟਰੋਲ ਹਾਲੇ ਨਹੀਂ ਪਿਆ। ਵਿਨੀਪੈਗ ਵਿੱਚ ਸਰਕਾਰੀ ਇਮਾਰਤਾਂ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ, ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਰਾਹਤ ਮਿਲ ਸਕੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।