ਤਮਾਸ਼ਾ ਇਹ ਹਿੰਦੋਸਤਾਨ !
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੇ ਦਿਹਾੜੇ ਤੇ ਜਦੋਂ ਅਸੀਂ ਆਪਣੇ ਦੇਸ਼ ਵੱਲ ਧਿਆਨ ਕਰਦੇ ਹਾਂ ਤਾਂ ਸਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਅਸੀਂ ਸੋਚਦੇ ਹਾਂ ਕਿ ਸਾਡੇ ਗ਼ਦਰੀ ਬਾਬਿਆਂ ਤੇ ਯੋਧਿਆਂ ਨੇ ਇਸ ਲਈ ਕੁਰਬਾਨੀਆਂ ਦਿੱਤੀਆਂ ਸਨ ਕਿ ਉਹਨਾਂ ਨੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਭਜਾਉਣਾ ਸੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗੋਰੇ ਅੰਗਰੇਜਾਂ ਦੇ ਚਲੇ ਜਾਣ ਤੋਂ ਬਾਅਦ ਕਾਲੇ ਅੰਗਰੇਜ਼ ਹਕੂਮਤ ਉਪਰ ਕਾਬਜ਼ ਹੋ ਜਾਣਗੇ। ਉਹ ਅੰਗਰੇਜ਼ਾਂ ਨਾਲੋਂ ਵੀ ਭੈੜੇ ਸਿੱਧ ਹੋਣਗੇ।
ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਉਹਨਾਂ ਸਮਿਆਂ ਵਿੱਚ ਸੰਘਰਸ਼ ਕੀਤਾ ਜਦੋਂ ਦੇਸ਼ ਵਿੱਚ ਦੇਸ਼ ਭਗਤ ਘੱਟ ਤੇ ਗ਼ਦਾਰ ਬਹੁਤ ਸਨ। ਉਹਨਾਂ ਗਦਾਰਾਂ ਦੀ ਔਲਾਦ ਅੱਜ ਦੇਸ਼ ਵਿੱਚ ਹਕੂਮਤ ਕਰ ਰਹੀ ਹੈ। ਜਦਕਿ ਦੇਸ਼ ਭਗਤ ਯੋਧਿਆਂ ਦੇ ਪਰਿਵਾਰ ਰੁਲ ਰਹੇ ਹਨ। ਦੇਸ਼ ਵਿੱਚ ਜੋ ਤਮਾਸ਼ਾ ਚੱਲ ਰਿਹਾ ਹੈ, ਇਹ ਦੇਸ਼ ਦੇ ਲੋਕਾਂ ਲਈ ਬਹੁਤ ਖ਼ਤਰਨਾਕ ਹੈ।
ਮੇਹਰਬਾਨ, ਕਦਰਦਾਨ, ਮਿੱਤਰੋ ! ਤਮਾਸ਼ਾ ਸ਼ੁਰੂ ਹੈ। ਸਿਰਫ ਕਿਰਦਾਰ ਤੇ ਸਥਾਨ ਬਦਲਿਆ ਹੈ ਤੇ ਬਾਕੀ ਸਭ ਕੁੱਝ ਚਾਲੀ ਸਾਲ ਪੁਰਾਣਾ ਹੀ ਹੈ। ਉਹੀ ਨਾਟਕ ਹੈ,ਉਹੀ ਨਿਰਦੇਸ਼ਕ ਹੈ। ਕੱਠਪੁਤਲੀਆਂ ਦੇ ਰੰਗ ਵੀ ਓਹੀ ਹਨ ਤੇ ਉਨ੍ਹਾਂ ਨੇ ਖਰੂਦ ਪਾਉਣ ਦੇ ਢੰਗ ਵੀ ਓਹੀ ਹਨ। ਕਿਸੇ ਨੂੰ ਸਿੱਖ ਕੌਮ ਦਾ ਤੇ ਕਿਸੇ ਹਿੰਦੂ ਕੌਮ ਦਾ ਫਿਕਰ ਹੈ । ਜੇ ਕਿਸੇ ਨੂੰ ਫਿਕਰ ਨਹੀਂ ਤਾਂ ਇਸ ਅੱਗ ਵਿੱਚ ਸੜਨ ਮਰਨ ਵਾਲੇ ਉਨ੍ਹਾਂ ਆਮ ਲੋਕਾਂ ਦਾ ਨਹੀਂ ਜਿਹਨਾਂ ਨੂੰ ਅਜੇ ਤੱਕ ਮਨੁੱਖ ਹੀ ਸਮਝਿਆ। ਕਿਓ ਜਮੂਰੇ ਮੈਂ ਕੋਈ ਝੂਠ ਬੋਲਿਆ ਹੈ ?
ਉਸਤਾਦ ਤੂੰ ਕਦੇ ਝੂਠ ਨਹੀਂ ਬੋਲਦਾ ਨਾਲੇ ਤੂੰ ਕਿਹੜਾ ਬੰਦਾ ਹੈ ! ਤੂੰ ਤਾਂ ਸਮਾਂ ਹੈ ਤੇ ਸਮੇਂ ਨੇ ਚੱਲਦੇ ਰਹਿਣਾ ਹੁੰਦਾ ਹੈ । ਤੂੰ ਵੀ ਚੱਲੀ ਚੱਲ..ਭਾਈ ਵੀਰ ਸਿੰਘ ਜੀ ਕਹਿੰਦੇ ਨੇ…ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ ! ” ਹੁਣ ਤੂੰ ਕਿਹੜਾ ਮੇਰੀ ਮੰਨਣੀ ਹੈ ! ਚੱਲ ਦੱਬੀ ਚੱਲ ! ਉਸਤਾਦ ! ਤੇਰੀ ਭੂਰੀ ਉਤੇ ਕੱਠ ਵਾਹਵਾ ਹੋ ਗਿਆ ਹੈ । ਲੈ ਹੁਣ ਅਮੋਲਕ ਸਿੰਘ ਵਾਂਗੂੰ ਚੱਲ ਪੈ ਨਾ ਸਟਾਫ ਤੇ ਖੋਲ੍ਹ ਦੇ ਸਭ ਦੇ ਪਰਦੇ ?”
ਓ ਜਮੂਰੇ ਮੂੰਹ ਬੰਦ ਵੀ ਕਰੇਗਾ ਕਿ ਤੇਰੇ ਦਵਾਂ ਹਲਕ ਵਿੱਚ ਡੰਡਾ ? ਮੂੰਹ ਖੋਲਿਆ ਹੈ, ਜਿਵੇਂ ਕੇਂਦਰ ਨੇ ਪੰਜਾਬ ਦੇ ਪਾਣੀਆਂ ਦਾ ਆਪਣੇ ਵੱਲ ਮੂੰਹ ਖੋਲਿਆ ਹੋਵੇ !
ਉਸਤਾਦ ਜੀ ਆ ਪਾਣੀਆਂ ਵਾਲੀ ਗੱਲ ਨਹੀਂ ਸਮਝ ਆਈ ਕੀ ਚੱਕਰ ਹੈ ? ਨਾਲੇ ਆਪਾਂ ਪਾਣੀਆਂ ਤੋਂ ਕੀ ਲੈਣਾ ਹੈ । ਆਪਾਂ ਕਿਹੜਾ ਝੋਨਾ ਲਾਉਣਾ ਹੈ । ਆਪਾਂ ਤਾਂ ਅਗਲੇ ਮਹੀਨੇ ਛਬੀਲ ਲਾਵਾਂਗੇ । ਆਪਾਂ ਤੇ ਫੰਡ ਕੱਠਾ ਕਰਨ ਚੱਲੇ ਆ । ਤੂੰ ਕਰੀ ਜਾ ਤਮਾਸ਼ਾ । ਚੱਲ ਉਸਤਾਦ ਇੱਕ ਗੱਲ ਆਪਣੇ ਭਗਵੰਤ ਸੂ ਨੀ ਕੀ ਹੋ ਗਿਆ ਮੋਨੀ ਬਾਬਾ ਬਣ ਗਿਆ ਹੈ ਤੇ ਆ ਦਿੱਲੀ ਵਾਲਾ ਮਨ ਮਰਜ਼ੀ ਕਰੀ ਜਾਂਦਾ ਹੈ । ਪੰਜਾਬ ਦੀ ਬੇਜ਼ਤੀ ਕਰਾਈ ਜਾਂਦਾ। ਪੰਜਾਬ ਪੁਲਿਸ ਦੀ ਦੁਨੀਆਂ ਵਿੱਚ ਧਾਕ ਸੀ ਪਰ ਹੁਣ ਤਾਂ ਜਮਾਂ ਹੀ ਮਿੱਟੀ ਪਲੀਤ ਕਰ ਦਿੱਤੀ ! ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੂੰ ਘਰਾਂ ਵਿੱਚੋਂ ਚੁੱਕ ਕੇ ਮਾਰਿਆ ਜਾ ਰਿਹਾ ਹੈ।
ਚੱਲ ਉਸਤਾਦ ਹੁਣ ਤੂੰ ਭਗਵੰਤ ਮਾਨ ਵਾਂਗੂੰ ਮੋਨ ਧਾਰ ਲਵੀ ਬੋਲ…ਜਿਵੇਂ ਭਾਈ ਮੰਨਾ ਸਿੰਘ ਬੋਲਦਾ ਹੁੰਦਾ ਸੀ ! ਮਿੱਤਰੋ ! ਤੁਸੀਂ ਦੇਖਿਆ ਹੈ ਕਿ ਮੈ ਜੋ ਕੁੱਝ ਚੋਣਾਂ ਤੋਂ ਪਹਿਲਾਂ ਬੋਲਦਾ ਸੀ…ਹੁਣ ਉਸਦੇ ਉਲਟ ਚੱਲਦਾ ਹਾਂ। ਆਪ ਕੇ ਅੱਛੇ ਦਿਨ ਆਏ ਹੈ ?….. ਨਹੀਂ …..ਮੈਨੂੰ ਵੀ ਪਤਾ ਹੈ । ਕੁੱਛ ਨਹੀਂ ਆਇਆ ਤੇ ਆਏਗਾ ! ਤਾਲਾਬੰਦੀ ਹੋ ਚੁੱਕੀ ਹੈ ।
ਕਰੋਨਾ ਦੀ ਚੌਥੀ ਲਹਿਰ ਸ਼ੁਰੂ ਕਰ ਰਹੇ ਹਾਂ। ਸਭ ਚੁੱਪ ਕਰਕੇ ਘਰੋਂ ਮੇ ਬੈਠ ਜਾਏ । ਆਪ ਕੇ ਘਰ ਟੀਕਾ ਕਰਨ ਵਾਲੇ ਆਏਗੇ । ਟੀਕਾ ਕਰਨ ਜਰੂਰੀ ਹੈ । ਜ਼ਿੰਦਗੀ ਹੈ ਤੋਂ ਜਹਾਨ ਹੈ । ਮਿੱਤਰੋ ਸਭ ਆਪੋ ਆਪਣੇ ਘਰ, ਥਾਂ, ਜਿਥੇ ਵੀ ਹੋ ਬੈਠ ਜਾਓ। ਬਸ ਥੋੜੇ ਕੁ ਪਲ ਵਿਚ ਤਮਾਸ਼ਾ ਸ਼ੁਰੂ ਹੋਣ ਵਾਲਾ ਐ।
₹₹₹₹₹₹
ਡੁਗ ਡੁਗ, ਬੰਸਰੀ ਵੱਜਦੀ ਐ
ਓ ਉਸਤਾਦ
ਨਾਰਦ ਮੁੰਨੀ ਮੀਡੀਆ ਤਾਂ ਪਲ ਪਲ ਦੀ ਖਬਰ ਦੁਨੀਆਂ ਤੱਕ ਪੁਜਦੀ ਕਰਦਾ ਐ। ਤੂੰ ਅੈਵੇਂ ਸੰਘ ਪਾੜੀ ਜਾਨਾਂ !
ਹਾਂ ਜਮੂਰੇ!
ਜੀ ਉਸਤਾਦ। ਫੇਰ ਕਰੀਏ ਖੇਲ ਸ਼ੁਰੂ, ਕੇ ਅਜੇ ਦੇਖ ਲਵਾ ਕਿੰਨੇ ਬਹਿ ਗਏ। ਬੱਲੇ ਆ ਤੇ ਸੁਸਰੀ ਵਾਂਗ ਈ ਸੌ ਗਏ। ਬਹੁਤੇ ਤਾਂ ਮਰਨੋ ਡਰਦੇ ਹੀ, ਡਰ ਨਾਲ ਹੀ ਮਰੀ ਜਾ ਰਹੇ ਹਨ….ਗੱਡੀਆਂ ਵਾਲਿਆਂ ਨੂੰ ਬਹੁਤ ਡਰ ਲੱਗ ਰਿਹਾ ਹੈ…!
ਓ ਜਮੂਰੇ ਦੱਸ ਕੀ ਖੇਲ ਦਖਾਵਾ ,
ਤਾਜ ਮਹਿਲ ਜਾਂ ਬਾਲੀਵੁਡ ਦੀ ਹੀਰੋਇਨ ?
ਬੋਲ ਜਮੂਰੇ ਬੋਲ।
ਦੱਸ ਕੀ ਦੇਖਣਾ ਹੈ…?
ਉਸਤਾਦ ਦੇਖਾਂਗੇ ਤਾਂ ਬਾਅਦ ਵਿੱਚ ਪਹਿਲਾਂ ਰੋਟੀ ਮੰਗਾ..ਭੁੱਖ ਬਹੁਤ ਲੱਗੀ ਹੈ… ਨਾਲੇ ਆਪ ਖਾ.ਤੇ ਮੈਨੂੰ ਖਲਾਅ ਤੇ ਨਾਲੇ ਲੋਕਾਂ ਨੂੰ ਖਵਾਅ।
ਉਹ ਜਮੂਰੇ ਤੇਰਾ ਨਾ ਕਦੇ ਢਿੱਡ ਭਰਿਆ। ਹਰ ਵੇਲੇ ਰੋਟੀ, ਰੋਟੀ। ਬਹਿ ਜਾ ਟਿਕ ਕਿ..ਨਹੀਂ ਪਊ ਸੋਟੀ। ਬਹੁਤ ਐ ਮੋਟੀ। ਫੇਰ ਨਾ ਰੋਕੀ।
ਚੰਗਾ ਉਸਤਾਦ, ਕਰ ਜੋ ਕਰਨਾ। ਮੇਰੀ ਤਾਂ ਭੁੱਖ ਨੇ ਬੋਲਤੀ ਓ ਬੰਦ ਕਰਤੀ।
ਲੋਓ ਬੀ ਤਮਾਸ਼ਾ ਸ਼ੁਰੂ ਐ।
ਨੋਟ ਬੰਦ, ਲੌਕ ਡਾਊਨ, ਤਾਲੀ, ਥਾਲੀ, ਮੋਮਬੱਤੀ।
ਜਮੂਰੇ ਆਗੇ ਆਗੇ ਦੇਖ ਹੋਤਾ ਐ ਕਿਆ?
ਨੋਟ ਬੰਦੀ, ਜੀਐਸਟੀ, ਲੌਕ ਡਾਉਨ, ਮੌਕੇ ਡਰਿੱਲ, ਦਹਿਸ਼ਤਗਰਦੀ, ਦੇ ਕੋਈ ਕਰੇ ਸਵਾਲ, ਉਹ ਦੇਸ਼ ਧ੍ਰੋਹੀ, ਸਵਾਲ ਮੁਕਤ ਸੰਸਦ, ਵਿਰੋਧੀ ਮੁਕਤ ਦੇਸ਼, ਮੁਜ਼ਾਹਰਾ ਮੁਕਤ, ਮੁਕਤ ਮੁਕਤ। ਮੈਂ ਹੀ ਮੈਂ।
ਉਸਤਾਦ ਤੇਰੇ ਨਾਲੋਂ ਤਾਂ ਖੁਸਰੇ ਚੰਗੇ ਆ ਕੱਲ ਉਹਨਾਂ ਮੈਨੂੰ ਰੋਟੀ ਖੁਆਈ। ਤੂੰ ਤੇ ਉਸਤਾਦ ਜਮਾਂ ਈ ਭੁੱਦੂ ਆ। ਐਵੇਂ ਗੱਲਾਂ ਨਾਲ ਕੜਾਹ ਬਣਾਈ ਜਾਨਾਂ। ਕੋਈ ਖੇਲ ਦਿਖਾ। ਐਵੈ ਨਾਗਪੁਰੀ ਝੋਲੇ ਚੋ ਕੱਢ ਕੇ ਸੱਪ ਸਰਾਲ ਸਿਟੀ ਜਾਨਾ। ਤਮਾਸ਼ਾ ਜਾਰੀ ਐ। ਵਿਚੋਂ ਈ ਇਕ ਕਾਮਰੇਡ ਬੋਲਿਆ ,ਓ ਮਦਾਰੀਆ ਆ ਆਪਣਾ ਤਮਾਸ਼ਾ ਬੰਦ ਕਰ। ਭਾਰਤੀ ਲੋਕੋ। ਕੁੱਝ ਸੋਚੋ। ਮਰਨਾ ਨੀ, ਜਿਉਣਾ ਐ। ਲੋਕ ਬੋਲਦੇ ਹਨ ਪਿਆਰਿਓ ਦੇਸ਼ ਦੇ ਦੁਲਾਰਿਓ, ਮਦਾਰੀ ਦੇ ਦੁਰਕਾਰਿਓ। ਆਓ ! ਆਓ!ਕੁੱਝ ਕਰੀਏ ਤੇ ਹੁਣਨਾ ਢਰ ਨਾਲ ਮਰੀਏ, ਖੁਰਦੀ ਅਕਲ ਨੂੰ ਭੋਰੀਏ, ਕੇਹਾ ਕਰਨਾ ਲੋੜੀਏ ? ਦੇਸ਼ ਵਾਸੀਓ ਯਾਦ ਕਰੋ, ਆਪਣੇ ਪੁਰਖਿਆਂ ਨੂੰ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਵਾਲਿਆਂ ਨੇ ਜੋ ਪੰਜਾਬ ਦੇ ਖੁਰ ਜਾਣ ਤੋਂ ਬਹੁਤ ਹੀ ਚਿੰਤੁਤ ਹਨ…ਪਰ ਕੀਤਾ ਕੀ ਜਾਵੇ ?..ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਲੋਕਾਈ ਦਾ ਇਕੱਠੇ ਹੋਣਾ ਜਰੂਰੀ ਐ..ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਸੋਚੇ ਇਸਨੂੰ ਕਿਵੇਂ ਸੰਭਾਲਿਆ ਜਾ ਸਕੇ…?
ਜਦੋਂ ਲੋਕ ਹਰ ਤਰ੍ਹਾਂ ਦਾ ਟੈਕਸ ਦੇੰਦੇ ਹਨ ਤੇ ਫੇਰ ਵੀ ਨਾ ਬੱਚਿਆਂ ਨੂੰ ਸਿਖਿਆ ਤੇ ਨਾ ਨੌਜਵਾਨਾਂ ਨੂੰ ਰੁਜ਼ਗਾਰ …ਨਾ ਮੋਹ ਪਿਆਰ .ਜੋ ਹੱਥਾਂ ਵਿੱਚ ਚੁੱਕੀ ਫਿਰਦੇ ਹਨ ਡਿਗਰੀਆਂ .ਨਸ਼ਾ, ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ. ਧੱਕੇਸ਼ਾਹੀ. ਖੁੱਦਕੁਸ਼ੀਆ ਤੇ ਦੁਰਕਾਰ,ਪਾਣੀ ਦਾ ਡਿੱਗ ਰਿਹਾ ਮਿਆਰ,ਪੁਲਿਸ ਵਧੀਕੀਆਂ. ਤੇ ਡਾਂਗ ਸੱਭਿਆਚਾਰ,ਪੰਜਾਬ ਵਿੱਚ ਵਧਿਆ ਲੋਟੂ ਮਾਫੀਆ ਤੇ ਸਰਕਾਰ ਸਿਆਸਤਦਾਨ ਦੇ ਲਾਰੇ…ਵੱਧ ਰਹੇ ਅਪਰਾਧ ਤੇ ਡਿੱਗ ਰਿਹਾ ਇਖਲਾਕ..ਆਓ ਕਰੀਏ ਵਿਚਾਰ , ਕੀ ਏ ਆਪਣਾ ਇਹ ਸੱਭਿਆਚਾਰ ? ਮਨਾਂ ਦੇ ਅੰਦਰ ਉਠਦੇ ਸਵਾਲ, ਜਿਹਨਾਂ ਦੇ ਜਵਾਬ ਦੀ ਤਲਾਸ਼ ,ਸਿਆਸਤਦਾਨਾਂ ਦੇ ਜੁਲਮੇ ਤੇ ਗੱਪਾ,ਕੀ ਹੋਇਆ ਕੀ ਕੀ ਦੱਸਾਂ,ਸਿਰ ਫੇਹ ਦੇਈਏ ,ਹੁਣ ਸਿਆਸੀ ਸੱਪਾਂ ਨੇ ਲੋਕਾਂ ਦਾ ਜੋ ਨਾਸ ਮਾਰਿਆ ਹੈ..ਤੁਸੀਂ ਜੋ ਮੁੱਲ ਤਾਰਿਆ, ਹੁਣ ਤਾਂ ਹਰ ਕੋਈ ਗਾਵੇ ,ਕੀਤਾ ਕੀ ਜਾਵੇ ? ਕੀ ਕਰੀਏ?, ਕੀ ਕਰੀਏ ?
ਕਿਵੇਂ ਕਰੀਏ ?…ਇਹਨਾਂ ਸਵਾਲਾਂ ਦੇ ਹਲ.ਹੈ। ਸਾਂਝੀ ਜੰਗ ਲੜੀ ਜਾਵੇ
ਹਾਲਾਤ ਏ ਪੰਜਾਬ
ਪੰਜਾਬ ਵਿੱਚ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਹਰ ਰੋਜ਼ ਨੌਜਵਾਨ ਮਰ ਰਹੇ ਹਨ ਤੇ ਸਰਕਾਰ ਗੱਲਾਂ ਦਾ ਕੜਾਹ ਛਕਾ ਰਹੀ ਹੈ….ਹਰ ਰੋਜ਼ ਨਵੀਂ ਗੱਪ ਮਾਰੀ ਜਾ ਰਹੀ ਹੈ….ਮੀਟਿੰਗ ਹੋ ਰਹੀਆਂ ਹਨ…ਮਗਰਮੱਛ ਸ਼ਰੇਆਮ ਚਿੱਟਾ ਵੇਚ ਰਹੇ ਹਨ…ਹਰ ਪਿੰਡ ਤੇ ਘਰਾਂ ਤੱਕ ਮਾਲ ਪੁੱਜਦਾ ਕਰਵਾਉਣ ਦੀ ਪਹੁੰਚ ਹੈ…ਲੋਕ ਪੁਲਿਸ ਨੂੰ ਤਸ਼ਕਰਾਂ ਦੇ ਨਾਮ ਦੱਸਦੇ ਹਨ…ਵੇਚਣ ਵਾਲਿਆਂ ਨੂੰ ਫੜਕੇ ਪੁਲਿਸ ਦੇ ਹਵਾਲੇ ਵੀ ਕਰਦੇ ਹਨ…ਪਰ ਫੇਰ ਵੀ ਕੋਈ ਡਰ ਨਹੀਂ …ਪੁਲਿਸ ਕਾਗਜ਼ਾਂ ਦਾ ਢਿੱਡ ਭਰਦੀ ਹੈ….ਪਬਲਿਕ ਮੀਟਿੰਗ ਕਰਦਿਆਂ ਲੋਕਾਂ ਨੂੰ ਸੂਚਨਾ ਦੇਣ ਦੀ ਸਲਾਹ ਦੇਂਦੀ ਹੈ…ਭਲਾ ਪੁਲਿਸ ਨੂੰ ਪਤਾ ਨਹੀਂ ਕਿ ਉਸਦੇ ਇਲਾਕੇ ਦੇ ਵਿੱਚ ਕੌਣ ਕੀ ਕਰਦੈ ? ਕਿਹੜਾ ਕੀ ਚਰਦਾ ਹੈ। ਸਭ ਨੂੰ ਸਭ ਦਾ ਪਤਾ ਹੈ…ਪਰ ਕੰਨਾਂ ਵਿੱਚ ਰੂੰ ਪਾਈ ਹੋਈ ਹੈ….ਕਿਉਂਕਿ ਜੇ ਮਗਰਮੱਛ ਫੜ ਲਏ ਤਾਂ ਖਰਚ ਪਾਣੀ ਕਿਵੇਂ ਚੱਲੂ? ਗੰਗਾ ਉਲਟੀ ਵਗਦੀ। ਇਸ ਲਈ
ਯਾਦ ਕਰੋ ਵਿਰਸੇ ਨੂੰ ਦੁਸ਼ਮਣ ਨੂੰ ਦੇਸ਼ ਪੰਜਾਬ ਵਿੱਚ ਵੜਣ ਤੋਂ ਰੋਕਣ ਵਾਲਿਆਂ ਬਾਬਿਆਂ ਨੂੰ, ਜਿਹੜੇ ਹਿੱਕ ਤਾਣ ਲੜਦੇ ਸੀ ਤੇ ਤੁਸੀਂ ਪਿੱਠ ਕਰਕੇ ਭੱਜ ਰਹੇ ਹੋ। ਕੀ ਹੋਇਆ ਜੇ ਸੱਤਾ ਦੀ ਤਾਕਤ ਨਹੀਂ, ਲੜਨ, ਜਿਉਣ ਦੀ ਸ਼ਕਤੀ ਤਾਂ ਹੈ। ਮਸਲਿਆਂ ਨੇ ਸਾਰੇ ਲੋਕ ਦੁਖੀ ਕੀਤੇ ਹਨ ਪਰ ਇਹਨਾਂ ਮਸਲਿਆਂ ਦਾ ਹਲ ਕੀ ਕਰੀਏ ? ਇਹ ਮਸਲੇ ਵਿਚਾਰ ਕਰਨ ਦੇ ਲਈ ਪੰਜਾਬ ਨੂੰ ਹੱਸਦਾ ਵਸਦਾ ਦੇਖਣ ਦੀ ਉਮੀਦ ਰੱਖਦੇ ਆਗਾਂਹਵਧੂ ਸੁਚੇਤ ਤੇ ਸੂਝਵਾਨ ਚਿੰਤਕਾਂ ਨੂੰ ਇਕ ਮੰਚ ਤੇ ਵਿਚਾਰ ਸਾਂਝਾ ਕਰਨ ਤੇ ਕੋਈ ਨਵੀਂ ਰਣਨੀਤੀ ਤਿਆਰ ਕਰਨ ਦਾ ਖੁਲ੍ਹਾ ਸੱਦਾ ਦਿੱਤਾ ਹੈ! ਇਸ ਵਿੱਚ ਪੰਜਾਬ ਦੇ ਹਰ ਖੇਤਰ ਵਿੱਚ ਸਮਾਜ ਦੇ ਕਾਰਜ ਕਰਨ ਲਈ ਸਮਾਜ ਸੇਵੀ ਸੰਸਥਾਵਾਂ, ਕਾਲਮਨਵੀਸ, ਪੱਤਰਕਾਰ ਬੁੱਧੀਜੀਵੀਆਂ, ਵਿਦਿਆਰਥੀਆਂ, ਧਾਰਮਿਕ ਸੰਸਥਾਵਾਂ ਦੇ ਅਗਾਂਹਵਧੂ ਸੋਚ ਦੇ ਸੁਚੇਤ ਵਰਗ ਦੇ ਜਿਉਂਦੇ ਤੇ ਜਾਗਦੇ ਲੋਕ ਸਾਹਮਣੇ ਆਉਣ ਹੈ..ਤਾਂ ਹੀ ਗੁਆਚ ਰਹੇ,ਖੁਰ ਰਹੇ,ਪਲ ਪਲ ਮਰ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਕੋਈ ਸਾਂਝਾ ਮੰਚ ਬਣਾਇਆ ਜਾ ਸਕੇਗਾ । ਪੰਜਾਬ ਦਾ ਹਰ ਮਨੁੱਖ ਵਿਅਕਤੀਗਤ ਤੇ ਪ੍ਰੇਸ਼ਾਨ ਤਾਂ ਹੈ ਪਰ ਕੀ ਕਰੀਏ ? ਕਿਵੇਂ ਪੰਜਾਬ ਨੂੰ ਬਚਾਇਆ ਜਾਵੇ ਸਬੰਧੀ ਦੁਬਿਧਾ ਵਿੱਚ ਹੈ.ਇਹ ਸੱਚ ਹੈ ਕਿ ਹੁਣ ਘਰਾਂ ਵਿੱਚ ਬੈਠ ਕੇ ਆਪਣੀ ਮੌਤ ਦੀ ਉਡੀਕ ਕਰਨ ਦੇ ਨਾਲੋ ਕਿਸੇ ਸੰਘਰਸ਼ ਦੇ ਵਿੱਚ ਲੜਨ ਦੀ ਲੋੜ ਹੈ! ਸਿਆਸਤਦਾਨ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ, ਅਸੀਂ ਬਹੁਗਿਣਤੀ ਲੋਕ ਲੁੱਟੇ ਜਾ ਰਹੇ ਹਾਂ , ਕੁੱਟੇ ਜਾ ਰਹੇ ਹਾਂ, ਕਤਲ ਕੀਤੇ ਜਾ ਰਹੇ ਹਾਂ ਪਰ ਹੁਣ ਸਮਾਂ ਲੰਘਦਾ ਜਾ ਰਿਹਾ ਹੈ। ਹੁਣ ਚੁੱਪ ਕਰਕੇ ਬੈਠ ਜਾਣ ਦਾ ਸਮਾਂ ਨਹੀਂ। ਹੁਣ ਬੋਲਣ ਦੀ ਤੇ ਸੰਘਰਸ਼ ਕਰਨ ਦੀ ਲੋੜ ਹੈ।ਲੋਕਤੰਤਰ ਦਾ ਬਦਲ ਹੁਣ ਪੂਰਨ ਸਵਰਾਜ ਹੈ, ਯਾਦ ਕਰੋ ਬਾਬਾ ਨਾਨਕ ਨੂੰ, ਜਿਸ ਆਖਿਆ ਸੀ, ਏਹੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨਾ ਆਇਆ। ਹੁਣ ਦਰਦ ਕਿਉਂ ਨੀ ਆਉਂਦਾ ? ਦੂਜੇ ਦੇ ਘਰੇ ਲੱਗੀ ਅੱਗ ਸਾਨੂੰ ਬਸੰਤਰ ਕਿਉਂ ਨਜ਼ਰ ਆਉਂਦੀ ਹੈ। ਧਰਮ ਦੇ ਨਾਂਅ ਉਤੇ ਫੇਰ ਲੜਨ ਮਰਨ ਲਈ ਉਕਸਾਇਆ ਜਾ ਰਿਹਾ ਹੈ।
ਹੁਣ ਕਿਰਤ ਕਰਨੀ ਤੇ ਕਿਰਤ ਦੀ ਰਾਖੀ ਕਰਨੀ ਹੈ ਪੰਜਾਬੀਆਂ ਦਾ ਫਰਜ਼ ਐ। ਆਪਣੀ ਹਉਮੈ ਨੂੰ ਛੱਡਕੇ ਪੰਜਾਬ ਦੇ ਲਈ ਇਕ ਸਾਂਝਾ ਮੰਚ ਬਣਾਇਆ ਜਾਵੇ…ਤਾਂ ਹੀ ਪੰਜਾਬ ਬਚ ਸਕਦਾ ਹੈ…ਨਹੀ…ਤਾਂ ਸਭ ਕੁੱਝ ਤੁਹਾਡੇ ਸਾਹਮਣੇ ਹੈ.. ਪੰਜਾਬ ਨੂੰ ਬਚਾਉਣ ਲਈ ਆਓ ਰਲਮਿਲ ਕੇ ਇੱਕ ਹੰਭਲਾ ਮਾਰੀਏ.ਤੇ ਆਪਣੇ ਜਿਉਂਦੇ ਹੋਣ ਦਾ ਸ਼ਹਾਦਤ ਦੇਈਏ, ਮੁੱਠੀ ਵਿੋਚੋਂ ਕਿਰਦੇ ਪੰਜਾਬ ਨੂੰ ਬਚਾਈਏ। ਇੱਕ ਸਾਂਝਾ ਹੰਭਲਾ ਮਾਰੀਏ, ਦੁਸ਼ਮਣ ਨੂੰ ਲਲਕਾਰੀਏ,ਹੁਣ ਲੜਨ ਦੀ ਲੋੜ ਹੈ ਨਾ ਕਿ ਮਰਨ ਦੀ। ਭਵਸਾਗਰ ਤਰਨ ਦੀ ਲੋੜ ਹੈ ਕਿਛੁ ਕਹੀਏ ਕਿਛੁ ਸੁਣੀਏਨਵੇਂ ਵਸਤਰ ਬੁਣੀਏ, ਨਵੇਂ ਆਗੂ ਚੁਣੀਏ ਆਓ ਪੰਜਾਬੀਓ ਆਓ ਨਾ ਬਦੇਸ਼ਾਂ ਨੂੰ ਭੱਜੀ ਜਾਓ, ਨਾ ਪੁਰਖਿਆਂ ਤੇ ਵਿਰਸੇ ਦੇ ਗਦਾਰ ਬਣੋ। ਆਓ ਸਿਰ ਜੋੜੀਏ, ਕੇਹਾ ਕਰਨਾ ਲੋੜੀਏ,ਕੋਈ ਕਾਫਲਾ ਤੋਰੀਏ,
ਉਡੀਕਦਾ ਪੰਜਾਬ ਹੈ, ਤੁਹਾਡੀ ਸ਼ਕਤੀਆਂ ਨੂੰ, ਤੁਹਾਡੇ ਤੋਂ ਮੰਗਦਾ ਹਿਸਾਬ ਹੈ …. ਕਿਉ ਰੋ ਰਿਹਾ ਪੰਜਾਬ ਹੈ?
ਆਓ ਪੰਜਾਬ ਬਚਾਈਏ, ਦੇਸ਼ ਬਚਾਈਏ। ਅੱਗ ਘਰਾਂ ਅੰਦਰ ਆ ਵੜੀ ਐ। ਹੁਣ ਸੜ ਕੇ ਮਰਨੇ ਜਾਂ ਲੜ ਕੇ ਜਿਉਣਾ ਐ?
ਫੈਸਲਾ ਤੁਹਾਡਾ ਐ!
……
ਬੁੱਧ ਸਿੰਘ ਨੀਲੋਂ
9464370823















