ਚੰਡੀਗੜ੍ਹ, 2 ਜੂਨ,ਬੋਲੇ ਪੰਜਾਬ ਬਿਊਰੋ;
ਅੱਜ ਸੋਮਵਾਰ ਦੁਪਹਿਰ 12 ਵਜੇ, ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਨਿਵਾਸ ’ਚ ਪੰਜਾਬ ਮੰਤਰੀ ਮੰਡਲ ਦੀ ਇੱਕ ਖਾਸ ਮੀਟਿੰਗ ਬੁਲਾਈ ਗਈ ਹੈ। ਭਾਵੇਂ ਅਜੇ ਤੱਕ ਕੈਬਨਿਟ ਦਾ ਐਜੰਡਾ ਜਨਤਕ ਨਹੀਂ ਹੋਇਆ, ਪਰ ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਇਹ ਮੀਟਿੰਗ ਖਾਸ ਹੋਵੇਗੀ।
ਲੁਧਿਆਣਾ ਪੱਛਮੀ ਹਲਕੇ ਦੀ ਉਪ ਚੋਣ ਸਿਰ ’ਤੇ ਹੈ, ਅਤੇ ਇਸ ਮੀਟਿੰਗ ਨੂੰ ਉਸ ਦੀ ਰਣਨੀਤੀਕ ਤਿਆਰੀ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਵੱਲੋਂ ਕੁਝ ਅਹਿਮ ਅਤੇ ਲੋਕਲੁਭਾਵਣੇ ਫ਼ੈਸਲੇ ਲਏ ਜਾ ਸਕਦੇ ਹਨ।












