ਤਰਨਤਾਰਨ 3 ਜੂਨ ,ਬੋਲੇ ਪੰਜਾਬ ਬਿਊਰੋ;
ਪੰਜਾਬ ਸਰਕਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਧਿਆਪਕਾਂ ਦੀਆਂ ਪਦਉੱਨਤੀਆਂ ਸੀਨੀਆਰਤਾ ਸੂਚੀ ਦੇ ਆਧਾਰ ਤੇ ਕੀਤੀਆ ਜਾਂਦੀਆ ਹਨ।ਪ੍ਰੰਤੂ ਸਮੇਂ ਸਮੇਂ ਸੀਨੀਆਰਤਾ ਸੂਚੀ ਤਿਆਰ ਕਰਨ ਵਿੱਚ ਤਰੁਟੀਆਂ ਹੋਣ ਕਾਰਨ ਅਦਾਲਤ ਵਿੱਚ ਕੇਸ ਹੋਣ ਕਾਰਨ ਪਦਉੱਨਤ ਹੋਣ ਵਾਲੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਖਾਮਿਆਜਾ ਭੁਗਤਣਾ ਪੈਦਾ ਹੈ।ਇਸ ਕਾਰਨ ਯੋਗ ਅਧਿਆਪਕ ਹੋਣ ਦੇ ਬਾਵਜੂਦ ਆਸਾਮੀਆਂ ਖਾਲੀ ਰਹਿਦੀਆਂ ਹਨ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸਕੱਤਰ ਜਨਰਲ ਰਵਿੰਦਰ ਪਾਲ ਸਿੰਘ ਬੈਂਸ, ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋ ਕੇ,ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਅਤੇ ਤਰਨਤਾਰਨ ਜਿਲ਼ਾ ਪ੍ਰਧਾਨ ਤਜਿੰਦਰ ਸਿੰਘ ਨੇ ਉਪਰੋਕਤ ਵਿਚਾਰ ਸਾਂਝੇ ਕਰਦਿਆ ਜਾਣਕਾਰੀ ਦਿੰਦਿਆ ਦੱਸਿਆ ਕਿ ਤਰਨਤਾਰਨ ਦੇ ਸਿੱਖਿਆ ਬਲਾਕ ਭਿੱਖੀਵਿੰਡ ਦੇ ਸਸਸਸ ਮੱਖੀ ਕਲਾਂ,ਧੁੰਨ, ਮਾੜੀ ਮੇਘਾ,ਬਲੇਰ ਖੁਰਦ ਵਿਖੇ ਨਾ ਪ੍ਰਿੰਸੀਪਲ ਅਤੇ ਨਾ ਕੋਈ ਲੈਕਚਰਾਰ ਤੈਨਾਤ ਹੈ।ਐਸ ੳ ਈ ਭਿੱਖੀਵਿੰਡ, ਸਸਸਸ ਖਾਲੜਾ(ਲੜਕੇ) ਅਤੇ(ਗਰਲਜ਼) , ਸਸਸਸ ਸੁਰ ਸਿੰਘ ਲੜਕੇ ਪ੍ਰਿੰਸੀਪਲ ਤੈਨਾਤ ਨਹੀਂ ਹਨ।ਸਿੱਖਿਆ ਬਲਾਕ ਚੋਹਲਾ ਸਾਹਿਬ ਵਿੱਚ ਸਸਸਸ ਬ੍ਰਹਮਪੁਰ ,ਸਸਸਸ ਫਤਿਹਾਬਾਦ(ਲੜਕੇ ) ਪ੍ਰਿੰਸੀਪਲ ਤੋਂ ਸੱਖਣੇ ਹਨ। ਸਸਸਸ ਚੋਹਲਾ ਸਾਹਿਬ, ਸਸਸਸ ਮਰਹਾਨਾ,ਸਸਸਸ ਮੰਨਦਾ ਪਿੰਡ, ਸਸਸਸ ਸਰਹਾਲੀ ਕਲਾਂ ਨਾ ਕੋਈ ਪ੍ਰਿੰਸੀਪਲ ਅਤੇ ਨਾ ਕੋਈ ਲੈਕਚਰਾਰ ਤੈਨਾਤ ਹਨ।ਸਿੱਖਿਆ ਬਲਾਕ ਗੰਡੀਵਿੰਡ ਦੇ ਸਸਸਸ ਝਬਲ ਕਲਾਂ(ਗਰਲਜ਼),ਸਸਸਸ ਨਰਲੀ,ਸਸਸਸ ਗੰਡੀਵਿੰਡ,ਸਸਸਸ ਸੋਹਲ,ਪ੍ਰਿੰਸੀਪਲ ਤੈਨਾਤ ਨਹੀਂ ਹਨ। ਸਸਸਸ ਪੂਰੀ ਕਲਾਂ,ਸਸਸਸ ਕਸਲ,ਸਸਸਸ ਨੋਸ਼ਹਿਰਾ ਨਾ ਕੋਈ ਪ੍ਰਿੰਸੀਪਲ ਅਤੇ ਨਾ ਕੋਈ ਲੈਕਚਰਾਰ ਤੈਨਾਤ ਹੈ।
ਸਿੱਖਿਆ ਬਲਾਕ ਖਡੂਰ ਸਾਹਿਬ ਦੇ ਸਸਸਸ ਵੈਨਪੋਣ, ਸਸਸਸ ਵੈਨਪੋਣ,ਸਸਸਸ ਵੇਰੋਵਾਲ ਗਰਲਜ਼, ਸਸਸਸ ਧੁੰਦਾ, ਸਸਸਸ ਗੋਇੰਦਵਾਲ ਸਾਹਿਬ, ਸਸਸਸ ਕੰਗ,ਸਸਸਸ ਮੱਲਾ ਕੁੜੋ ਵਲਾਹ, ਸਸਸਸ ਮੀਆਂ ਵਿੰਡ, ਸਸਸਸ ਨਾਗੋਕੇ, ਵਿਖੇ ਪ੍ਰਿੰਸੀਪਲ ਤੈਨਾਤ ਨਹੀਂ ਹਨ।
ਸਿੱਖਿਆ ਬਲਾਕ ਨੋਸ਼ਹਿਰਾ ਦੇ ਸਸਸਸ ਤੁੜ ਵਿਖੇ ਪ੍ਰਿੰਸੀਪਲ ਤੈਨਾਤ ਨਹੀਂ ਹੈ।ਸਿੱਖਿਆ ਬਲਾਕ ਨੌਰਕੀ ਦੇ ਸਸਸਸ ਝਮਕੇ ਖੁਰਦ,ਸਸਸਸ ਸਾਹਬਾਜਪੁਰ ਲੜਕੇ ਨਾ ਕੋਈ ਪ੍ਰਿੰਸੀਪਲ ਅਤੇ ਨਾ ਕੋਈ ਲੈਕਚਰਾਰ ਤੈਨਾਤ ਹੈ।ਸਸਸਸ ਸਾਹਬਾਜਪੁਰ ਗਰਲਜ਼, ਸਸਸਸ ਮਾਨੋਚਾਹਲ ਪ੍ਰਿੰਸੀਪਲ ਤੈਨਾਤ ਨਹੀਂ ਹਨ। ਸਿੱਖਿਆ ਬਲਾਕ ਤਰਨਤਾਰਨ ਦੇ ਸਸਸਸ ਪੰਡੋਰੀ ਰਨ ਸਿੰਘ, ਸਸਸਸ ਰਾਟੋਲ, ਐਸ ੳ ਈ ਤਰਨਤਾਰਨ ਪ੍ਰਿੰਸੀਪਲ ਤੈਨਾਤ ਨਹੀਂ ਹਨ।ਸਸਸਸ ਜਹਾਂਗੀਰ ਵਿਖੇ ਨਾ ਕੋਈ ਪ੍ਰਿੰਸੀਪਲ ਅਤੇ ਨਾ ਕੋਈ ਲੈਕਚਰਾਰ ਤੈਨਾਤ ਹੈ।ਸਿੱਖਿਆ ਬਲਾਕ ਵਲਟੋਹਾ ਦੇ ਸਸਸਸ ਝੁੱਗੀਆਂ ਨੱਥਾ ਸਿੰਘ, ਸਸਸਸ ਵਲਟੋਹਾ ਗਰਲਜ਼, ਸਸਸਸ ਖੇਮਕਰਨ (ਗਰਲਜ਼)ਅਤੇ(ਲੜਕੇ) ਵਿਖੇ ਨਾ ਕੋਈ ਪ੍ਰਿੰਸੀਪਲ ਅਤੇ ਨਾ ਕੋਈ ਲੈਕਚਰਾਰ ਤੈਨਾਤ ਨਹੀਂ ਹਨ।ਸਸਸਸ ਵਲਟੋਹਾ ਲੜਕੇ ,ਸਸਸਸ ਵਰਨਾਲਾ ਵਿਖੇ ਪ੍ਰਿੰਸੀਪਲ ਤੈਨਾਤ ਨਹੀਂ ਹੈ।
ਸਿੱਖਿਆ ਬਲਾਕ ਪੱਟੀ ਦੇ ਸਸਸਸ ਦੁਬਲੀ,ਸਸਸਸ ਹਰੀਕੇ,ਸਸਸਸ ਕੱਚਾ ਪੱਕਾ,ਸਸਸਸ ਘਰੀਅਲਾ, ਸਸਸਸ ਕਿਰਤਪਾਲ ਕਲਾਂ,ਸਸਸਸ ਕੋਟਬੁੱਧਾ, ਸਸਸਸ ਸਭਰਾਂ,ਐਸ ੳ ਈ ਪੱਟੀ,ਸਸਸਸ ਪੱਟੀ ਗਰਲਜ਼, ਸਸਸਸ ਬਹਮਨੀ ਵਾਲਾ ਪ੍ਰਿੰਸੀਪਲ ਤੈਨਾਤ ਨਹੀਂ ਹਨ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਪ੍ਰਮੁੱਖ ਸਕੱਤਰ ਸਿੱਖਿਆ ਨੂੰ ਨਿਮਰਤਾ ਸਹਿਤ ਅਪੀਲ ਕਰਦੇ ਹਨ ਕਿ ਵਿਦਿਆਰਥੀਆਂ ਦੇ ਭਵਿੱਖ ਲਈ ਅਤੇ 25–25 ਸਾਲ ਦੀ ਸੇਵਾ ਨਿਭਾਅ ਰਹੇ ਲੈਕਚਰਾਰ ਪਦਉੱਨਤ ਕਰਕੇ ਪ੍ਰਿੰਸੀਪਲ ਤੈਨਾਤ ਕਰਨ ਦੀ ਪ੍ਰਕਿਰਿਆ 2018 ਦੇ ਨਿਯਮ ਵਿੱਚ ਸੋਧ ਕਰਨ ਉਪਰੰਤ ਆਰੰਭੀ ਜਾਵੇ ਜੀ ਤਾਂ ਜੋ ਸਿੱਖਿਆ ਕ੍ਰਾਂਤੀ ਲਿਆਉਣ ਵਿੱਚ ਸਹਾਇਕ ਹੋ ਸਕਣ।















