ਨਵੀਂ ਦਿੱਲੀ, 3 ਜੂਨ,ਬੋਲੇ ਪੰਜਾਬ ਬਿਊਰੋ;
ਅੱਜ ਮੰਗਲਵਾਰ ਨੂੰ ਦਿੱਲੀ ਵਿੱਚ ਦੋ ਵੱਖ-ਵੱਖ ਥਾਵਾਂ ‘ਤੇ ਹੋਏ ਮੁਕਾਬਲੇ ਵਿੱਚ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੀ ਟੀਮ ਨੇ ਦੋਵਾਂ ਨੂੰ ਫੜ ਲਿਆ ਹੈ। ਗੋਲੀਬਾਰੀ ਦੌਰਾਨ ਦੋਵੇਂ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਦੋਵਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪਹਿਲਾ ਮੁਕਾਬਲਾ ਜੈਤਪੁਰ ਇਲਾਕੇ ਵਿੱਚ ਹੋਇਆ, ਜਿੱਥੇ ਪੁਲਿਸ ਨੇ 27 ਮਈ ਨੂੰ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਕਰਨ ਮਾਵੀ ‘ਤੇ ਹਮਲਾ ਕਰਨ ਵਾਲੇ ਮੁਲਜ਼ਮ ਆਸਿਫ਼ ਨੂੰ ਗ੍ਰਿਫ਼ਤਾਰ ਕੀਤਾ।
ਦੂਜਾ ਮੁਕਾਬਲਾ ਅੱਜ ਸਵੇਰੇ 4:30 ਵਜੇ ਦੇ ਕਰੀਬ ਕਾਲੰਡੀ ਕੁੰਜ ਇਲਾਕੇ ਵਿੱਚ ਹੋਇਆ, ਜਿੱਥੇ 30 ਮਈ ਨੂੰ ਇੱਕ ਲੜਕੀ ਨੂੰ ਅਗਵਾ ਕਰਕੇ ਕਤਲ ਕਰਨ ਦਾ ਮੁਲਜ਼ਮ ਰਾਜਪਾਲ ਪੁਲਿਸ ਮੁਕਾਬਲੇ ਵਿੱਚ ਜ਼ਖ਼ਮੀ ਹੋ ਗਿਆ। ਗੋਲੀਆਂ ਸਪੈਸ਼ਲ ਸਟਾਫ ਦੇ ਐਸਆਈ ਸ਼ੁਭਮ ਦੀ ਬੁਲੇਟਪਰੂਫ ਜੈਕੇਟ ‘ਤੇ ਵੀ ਲੱਗੀਆਂ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।














