ਚੰਡੀਗੜ੍ਹ, 3 ਜੂਨ,ਬੋਲੇ ਪੰਜਾਬ ਬਿਊਰੋ;
ਪੰਜਾਬ ’ਚ ਸਿਆਸੀ ਸਰਗਰਮੀ ਇਕ ਵਾਰੀ ਫਿਰ ਤੇਜ਼ ਹੋਣੀ ਲੱਗੀ ਹੈ।ਅੱਜ ਮੰਗਲਵਾਰ ਸਵੇਰੇ 12 ਵਜੇ ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਦੀ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ।
ਹਾਲਾਂਕਿ ਅਜੇ ਤੱਕ ਮੀਟਿੰਗ ਦਾ ਏਜੰਡਾ ਸਰਕਾਰੀ ਤੌਰ ’ਤੇ ਜਾਰੀ ਨਹੀਂ ਹੋਇਆ, ਪਰ ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਮੀਟਿੰਗ ਬਜਟ ਸੈਸ਼ਨ ਦੌਰਾਨ ਲੋਕ ਹਿੱਤਾਂ ਨਾਲ ਸੰਬੰਧਿਤ ਇਕ ਵੱਡੇ ਫੈਸਲੇ ਲਈ ਮੰਚ ਬਣ ਸਕਦੀ ਹੈ।
ਅਟਕਲਾਂ ਇਹ ਵੀ ਲਾਈਆਂ ਜਾ ਰਹੀਆਂ ਹਨ ਕਿ ਕਿਸੇ ਨਵੀਂ ਯੋਜਨਾ ਜਾਂ ਰਾਹਤ ਪੈਕੇਜ ’ਤੇ ਮੋਹਰ ਲੱਗ ਸਕਦੀ ਹੈ, ਜੋ ਆਮ ਲੋਕਾਂ ਦੇ ਜੀਵਨ ’ਚ ਸਿੱਧਾ ਅਸਰ ਪਾਉਣ ਵਾਲੀ ਹੋ ਸਕਦੀ ਹੈ।












