ਪਾਵਰਕੌਮ ਪੈਨਸ਼ਨਰਜ਼ ਯੂਨੀਅਨ (ਏਟਕ)ਦਾ ਡੈਪੂਟੇਸ਼ਨ ਪਾਵਰਕੌਮ ਦੇ ਚੇਅਰਮੈਨ ਅਤੇ ਮੈਂਬਰ ਵਿੱਤ ਨੂੰ ਮਿਲਿਆ

ਪੰਜਾਬ

ਫਤਿਹਗੜ੍ਹ ਸਾਹਿਬ,6, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);

ਪਾਵਰਕੌਮ ਪੈਨਸ਼ਨਰਜ ਯੂਨੀਅਨ ਦਾ ਡੈਪੂਟੇਸ਼ਨ ਪਾਵਰਕੌਮ ਦੇ ਚੇਅਰਮੈਨ ਅਤੇ ਮੈਂਬਰ ਵਿੱਤ ਨੂੰ ਮਿਲਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਅਮਰੀਕ ਸਿੰਘ ਮਸੀਤਾਂ ਨੇ ਦੱਸਿਆ ਕਿ ਪੈਨਸ਼ਨਰਜ਼ ਨੂੰ 01-01-2016 ਤੋਂ 30-06 2021 ਤੱਕ ਦੇ ਬਕਾਏ, 200 ਰੁਪਏ ਜਜਿਆ ਟੈਕਸ ਕਟੌਤੀ, 23 ਸਾਲਾ ਇਨਕਰੀਮੈਂਟ, ਪੇਬੈਂਡ ਆਦਿ ਸੰਬਧੀ ਪਾਵਰ ਕੌਮ ਦੀ ਮੈਨੇਜਮੈਂਟ ਲਗਾਤਾਰ ਵਿਤਕਰਾ ਕਰ ਰਹੀ ਹੈ ਮੈਂਬਰਾ ਨੇ ਦੱਸਿਆ ਕਿ ਬਕਾਏ ਦੇਣ ਸਬੰਧੀ ਇਕ ਹੋਰ ਏਰੀਅਰ ਦੀ ਲੈਜਰ ਖੋਲ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 15 ਜੂਨ ਤੱਕ ਜਾ ਵੱਧ ਤੋ ਵੱਧ ਇਸ ਮਹੀਨੇ ਦੀ 30 ਤਾਰੀਕ ਤੋ ਪਹਿਲਾ ਸਾਰੇ ਪੈਨਸ਼ਨਰਜ ਨੂੰ ਬਕਾਏ ਦੇ ਦਿੱਤੇ ਜਾਣ। ਯੂਨੀਅਨ ਦੀ ਮਗ ਤੇ ਸਾਰੇ ਡੀ ਡੀ ਓ ਨੂੰ ਇਕ ਸਖਤ ਚਿੱਠੀ ਲਿਖਣ ਵਾਰੇ ਵੀ ਮਨਿਆ। 200 ਰੁ: ਟੈਕਸ ਕਟੱਣ ਸਬੰਧੀ ਇਕ ਯੂਨੀਅਨ ਦਾ ਡੈਪੂਟੇਸ਼ਨ ਪੰਜਾਬ ਸਰਕਾਰ ਦੇ ਇਕ ਵਿੱਤ ਅਧਿਕਾਰੀ ਨਾਲ ਮਿਤੀ 9-6-2025 ਨੂੰ ਮੀਟਿੰਗ ਕਰੇਗਾ ਇਸ ਸਬੰਧੀ ਚੰਡੀਗੜ੍ਹ ਮਟਿੰਗ ਦਾ ਸਮਾ ਚੇਅਰਮੈਨ ਵੱਲੋਂ ਫੋਨ ਰਾਹੀਂ ਤੈਅ ਕੀਤਾ ਗਿਆ। ਇਸ ਤੋਂ ਬਿਨਾ ਚੇਅਰਮੈਨ ਨੇ 23 ਸਾਲਾ ਅਤੇ ਪੇ ਬੈਂਡ ਬਾਰੇ ਵੀ ਫਾਈਲ ਮੰਗਵਾਕੇ ਮਸਲਾ ਹੱਲ ਕਰਨ ਦਾ ਵਿਸਵਾਸ਼ ਦਵਾਇਆ।ਯੂਨੀਅਨ ਨੇ ਪਿਛਲੀ ਮੀਟਿੰਗ ਦੀ ਲਗਾਤਾਰਤਾ ਵਿਚ ਰਹਿੰਦੇ ਅਜੰਡੇ ਤੇ ਜਲਦੀ ਮੀਟਿੰਗ ਦੇਣ ਦੀ ਮੰਗ ਕੀਤੀ ਚੇਅਰਮੈਨ ਨੇ ਵੀ ਜਲਦ ਮੀਟਿੰਗ ਦਾ ਵਿਸਵਾਸ਼ ਦਵਾਇਆ। ਸਟੇਟ ਕਮੇਟੀ ਦੇ ਡੈਪੂਟੇਸ਼ਨ ਵਿੱਚ ਚਮਕੌਰ ਸਿੰਘ, ਅਮਰੀਕ ਸਿੰਘ ਮਸੀਤਾਂ, ਕੇਵਲ ਸਿੰਘ, ਸੁਖਜੰਟ ਸਿੰਘ, ਮਦਨ ਗੋਪਾਲ, ਰਜਿੰਦਰ ਸਿੰਘ ਰਾਜਪੁਰਾ ਅਤੇ ਭਿੰਦਰ ਸਿੰਘ ਹੈਡ ਆਫਿਸ ਸ਼ਾਮਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।