ਹਿਊਮਨ ਰਾਈਟਸ ਸੇਫਟੀ ਟਰਸਟ ਵੱਲੋਂ ਮਨਾਇਆ ਗਿਆ ਵਣ ਮਹਾਂਉਤਸਵ

ਪੰਜਾਬ

ਰਾਜਪੁਰਾ, 7 ਜੂਨ (ਵਿਸ਼ੇਸ਼ ਸੰਵਾਦਦਾਤਾ)

ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਫੈਲਾਉਂਦੇ ਹੋਏ ਹਿਊਮਨ ਰਾਈਟਸ ਸੇਫਟੀ ਟਰਸਟ ਵੱਲੋਂ ਰਾਜਪੁਰਾ ਦੇ ਗੀਤਾ ਭਵਨ ਸਾਹਮਣੇ ਸਥਿਤ ਸ਼ਾਮ ਨਗਰ ਪਾਰਕ ਵਿੱਚ ਵਣ ਮਹਾਂਉਤਸਵ ਮਨਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਪ੍ਰਧਾਨ ਦਿਨੇਸ਼ ਪੁਰੀ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਦੌਰਾਨ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾ ਕੇ ਹਰੇ-ਭਰੇ ਭਵਿੱਖ ਲਈ ਸੰਕਲਪ ਲਿਆ ਗਿਆ।

ਟਰਸਟ ਦੇ ਰਾਜਪੁਰਾ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਸਟ ਹਮੇਸ਼ਾ ਵਾਤਾਵਰਨ ਸਥਿਤੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਹਰੇ-ਭਰੇ ਇਲਾਕਿਆਂ ਦੀ ਸਥਾਪਨਾ ਲਈ ਯਤਨਸ਼ੀਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੌਦਿਆਂ ਦੀ ਲੋੜ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿਉਂਕਿ ਇਹ ਨਾ ਸਿਰਫ਼ ਹਵਾ ਨੂੰ ਸਾਫ ਕਰਦੇ ਹਨ, ਬਲਕਿ ਜੀਵਨ ਵਿੱਚ ਠੰਡਕ ਅਤੇ ਸੁੱਖ ਵੀ ਪ੍ਰਦਾਨ ਕਰਦੇ ਹਨ।

ਜ਼ਿਲ੍ਹਾ ਪ੍ਰਧਾਨ ਦਿਨੇਸ਼ ਪੁਰੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਅਤੇ ਵਾਤਾਵਰਨ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਈਏ। ਉਨ੍ਹਾਂ ਕਿਹਾ ਕਿ ਇੱਕ ਪੌਦਾ ਲਗਾਉਣਾ ਮਾਤਰ ਪ੍ਰਕਿਰਤੀ ਨਾਲ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਨਿਭਾਇਆ ਵਾਅਦਾ ਹੁੰਦਾ ਹੈ।

ਇਸ ਮੌਕੇ ਹਰਬੰਸ ਸਿੰਘ ਸੇਵਾ ਮੁਕਤ ਜੇਈ ਪੀ ਐਸ ਪੀ ਸੀ ਐਲ, ਰਣਜੀਤ ਸਿੰਘ ਸੋਹੀ, ਜਸ਼ਨਪ੍ਰੀਤ ਸਿੰਘ, ਗੁਰਦੇਵ ਸਿੰਘ ਤੋਖੀ, ਗੁਰਪ੍ਰਤਾਪ ਸਿੰਘ ਕਾਹਲੋਂ ਪ੍ਰਧਾਨ ਘਨੌਰ ਇਕਾਈ, ਕਰਨਵੀਰ ਸਿੰਘ,ਇਲਾਕੇ ਦੇ ਨਿਵਾਸੀ, ਨੌਜਵਾਨ, ਬੱਚੇ ਅਤੇ ਟਰਸਟ ਦੇ ਹੋਰ ਆਹੁਦੇਦਾਰ ਵੀ ਮੌਜੂਦ ਰਹੇ। ਸਭ ਨੇ ਮਿਲ ਕੇ ਪੌਦੇ ਲਗਾਏ ਅਤੇ ਵਾਤਾਵਰਣ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਇਹ ਪ੍ਰੋਗਰਾਮ ਸਿਰਫ਼ ਪੌਦੇ ਲਗਾਉਣ ਤੱਕ ਸੀਮਤ ਨਹੀਂ ਰਿਹਾ, ਬਲਕਿ ਇਹ ਇਕ ਜਾਗਰੂਕਤਾ ਅਭਿਆਨ ਰੂਪ ਵਿੱਚ ਰਾਜਪੁਰਾ ਵਾਸੀਆਂ ਲਈ ਪ੍ਰੇਰਣਾ ਦਾ ਸਰੋਤ ਬਣਿਆ। ਵਣ ਮਹਾਂਉਤਸਵ ਦੇ ਜ਼ਰੀਏ ਹਿਊਮਨ ਰਾਈਟਸ ਸੇਫਟੀ ਟਰਸਟ ਨੇ ਸੰਦੇਸ਼ ਦਿੱਤਾ ਕਿ ਜੇ ਅਸੀਂ ਅੱਜ ਨਹੀਂ ਜਾਗੇ ਤਾਂ ਭਵਿੱਖ ਸਾਡਾ ਨਹੀਂ ਹੋਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।