ਸੁਖਦੇਵ ਸਿੰਘ ਢੀਂਡਸਾ ਦਾ ਸਾਰਾ ਜੀਵਨ ਰਾਸ਼ਟਰ ਅਤੇ ਪੰਜਾਬ ਦੀ ਭਲਾਈ ਲਈ ਸਮਰਪਿਤ ਰਿਹਾ:-ਤਰੁਣ ਚੁੱਘ

ਪੰਜਾਬ

ਸੰਗਰੂਰ 8 ਜੂਨ ,ਬੋਲੇ ਪੰਜਾਬ ਬਿਊਰੋ;

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸ਼੍ਰੀ ਤਰੁਣ ਚੁਘ ਨੇ ਅੱਜ ਅਕਾਲੀ ਦਲ ਦੇ ਸੀਨੀਅਰ ਨੇਤਾ, ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਦੀ ਰਾਜਨੀਤੀ ਦੀ ਇੱਕ ਮਹੱਤਵਪੂਰਨ ਹਸਤੀਆਂ ‘ਚੋਂ ਇੱਕ ਰਹੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਉਨ੍ਹਾਂ ਦੇ ਪੈਤ੍ਰਿਕ ਪਿੰਡ ਵਿਖੇ ਆਯੋਜਿਤ ਭੋਗ ਸਮਾਗਮ ਦੌਰਾਨ ਸ਼ਰਧਾਂਜਲੀ ਭੇਟ ਕੀਤੀ।

ਤਰੁਁਣ ਚੁੱਘ ਨੇ ਢੀਂਡਸਾ ਜੀ ਦੇ ਰਾਜਨੀਤਿਕ ਜੀਵਨ, ਉਨ੍ਹਾਂ ਦੀ ਸਾਦਗੀ, ਸੰਘਰਸ਼ਸ਼ੀਲਤਾ ਅਤੇ ਪੰਜਾਬ ਦੀ ਤਰੱਕੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਐਸੇ ਨੇਤਾ ਸਨ ਜਿਨ੍ਹਾਂ ਨੇ ਹਮੇਸ਼ਾ ਜਨਸੇਵਾ ਅਤੇ ਪੰਜਾਬ ਸੇਵਾ ਨੂੰ ਆਪਣਾ ਲਕਸ਼ ਬਣਾਇਆ। ਉਨ੍ਹਾਂ ਦਾ ਸਾਰਾ ਜੀਵਨ ਰਾਸ਼ਟਰ ਅਤੇ ਪੰਜਾਬ ਦੀ ਭਲਾਈ ਲਈ ਸਮਰਪਿਤ ਰਿਹਾ।

ਸ਼੍ਰੀ ਤਰੁਣ ਚੁੱਘ ਨੇ ਕਿਹਾ, “ਢੀਂਡਸਾ ਸਾਹਿਬ ਨਾ ਕੇਵਲ ਇਕ ਕਾਬਿਲ ਪ੍ਰਸ਼ਾਸਕ ਸਨ, ਸਗੋਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀ ਤਾਕਤਵਰ ਆਵਾਜ਼ ਵੀ ਸਨ। ਉਨ੍ਹਾਂ ਦਾ ਦੇਹਾਂਤ ਦਰਅਸਲ ਇੱਕ ਯੁੱਗ ਦਾ ਅੰਤ ਹੈ। ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਜਨਸੇਵਾ ਦੇ ਰਾਹ ‘ਤੇ ਤੁਰਨਾ ਚਾਹੀਦਾ ਹੈ।”

ਇਸ ਮੌਕੇ ਉੱਤੇ ਭਾਜਪਾ ਆਗੂ ਅਰਵਿੰਦ ਖੰਨਾ, ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ, ਜਗਦੀਪ ਨਕੲਈ,ਕੇਂਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਤੇ ਵੱਡੀ ਗਿਣਤੀ ਵਿੱਚ ਜਨਪ੍ਰਤਿਨਿਧੀ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਆਮ ਨਾਗਰਿਕ ਹਾਜ਼ਰ ਸਨ, ਜਿਨ੍ਹਾਂ ਨੇ ਢੀਂਡਸਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।