ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਾਂ ਵਿਰੋਧੀ ਨੀਤੀਆਂ ਦੀ ਤਿੱਖੀ ਨੁਕਤਾਚੀਨੀ
ਫਤਿਹਗੜ੍ਹ ਸਾਹਿਬ,9, ਜੂਨ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਜ਼ਿਲਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨਗੀ ਹੇਠ ਪੈਨਸਨ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਸ੍ਰੀ ਧਰਮ ਪਾਲ ਅਜਾਦ ਜਨਰਲ ਸਕੱਤਰ ਨੇ ਨਿਭਾਈ ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਦ ਧਰਮ ਪਾਲ ਅਜਾਦ ਜਨਰਲ ਸਕੱਤਰ ਨੇ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ, ਹਰਚੰਦ ਸਿੰਘ ਪੰਜੋਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ ਲਗਾਤਾਰ ਘੇਸ ਵੱਟੀ ਬੈਠੀ ਹੈ ਤੇ 14/6/2025 ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿਚ ਵਿਸ਼ਾਲ ਰੈਲੀ ਸਾਂਝੇ ਫਰੰਟ ਵੱਲੋਂ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਭਰ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ/ਪੈਨਸ਼ਨਰਾਂ ਹਾਜਰ ਹੋਣਗੇ ਵੱਖ ਵੱਖ ਬੁਲਾਰਿਆਂ ਆਪਣੀ ਗੱਲ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਅੱਖੋ ਪਰੋਖੇ ਕਰ ਰਹੀ ਹੈ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਫੇਲ ਹੋ ਚੁੱਕਾ ਹੈ ਹੁਣ ਪੰਜਾਬ ਵਿੱਚ ਵੀ ਆਮ ਆਦਮੀ ਦਾ ਛੇਤੀਂ ਹੀ ਨਬੇੜਾ ਹੋ ਜਾਵੇਗਾ ਪੰਜਾਬ ਦਾ ਪੈਸਾ ਦਿੱਲੀ ਹਾਰੇ ਲੋਕਾਂ ਲਈ ਲੁਟਾਇਆ ਜਾ ਰਿਹਾ ਹੈ ਇਸ ਨੂੰ ਸੰਬੋਧਨ ਸ੍ਰੀ ਜਸਵਿੰਦਰ ਸਿੰਘ ਆਹਲੂਵਾਲੀਆ, ਹਰਚੰਦ ਸਿੰਘ ਪੰਜੋਲੀ, ਪ੍ਰੀਤਮ ਸਿੰਘ ਨਾਗਰਾ ਕੁਲਵੰਤ ਸਿੰਘ ਢਿੱਲੋਂ, ਪ੍ਰੇਮ ਸਿੰਘ ਨਲੀਨਾ ਕਰਨੈਲ ਸਿੰਘ ਬੱਸੀ ਪਠਾਣਾਂ, ਰਾਮ ਮੂਰਤੀ ਖਮਾਣੋਂ, ਕੁਲਵੰਤ ਸਿੰਘ ਨੰਦਪੁਰ ਕਲੌੜ ਕਿਰਸਾਨ ਲਾਲ ਚਰਨਥਾਲ ਆਖਿਆ ਗਿਆਂ ਕਿ ਪੰਜਾਬ ਸਰਕਾਰ 2,59 ਦਾ ਗੁਣਾਕ ਡੀ ਏ 55%ਦੇਣਾ,ਕੈਸ ਲੈਸ ਸਕੀਮ ਮੁੜ ਸੋਧ ਕੇ ਲਾਗੂ ਕਰਨ ਡੀ ਏ ਦੀ ਕਿਸ਼ਤ ਦਾ ਬਕਾਇਆ ਪੇ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਬਿਨਾਂ ਕਿਸੇ ਉਮਰ ਦੇ ਪੱਖ ਪਾਤ ਤੋਂ ਸਭ ਨੂੰ ਇਕ ਕਿਸ਼ਤ ਵਿਚ ਬਕਾਏ ਦੇਣ ਦੀ ਮੰਗ ਕੀਤੀ ਗਈ ਮਿਤੀ 14 ਜੂਨ ਨੂੰ ਪੂਰੀ ਬੱਸ ਭਰਕੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ
ਇਸ ਮੋਕੇ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਸਾਰੇ ਸਾਥੀਆਂ ਦਿ ਧੰਨਵਾਦ ਕੀਤਾ ਗਿਆ ਇਸ ਮੀਟਿੰਗ ਵਿੱਚ ਹਾਜ਼ਰ ਸਨ ਸਰਵ ਸ੍ਰੀ ਸੁੱਚਾ ਸਿੰਘ ਨਬੀਪੁਰ, ਸੁਰਜੀਤ ਸਿੰਘ ਰੁੜਕੀ ਮਹਿੰਦਰ ਸਿੰਘ ਜੱਲਾ, ਅਜੈਬ ਸਿੰਘ ਖਮਾਣੋਂ , ਤਰਸੇਮ ਸਿੰਘ ਬਧੋਛੀ ਦਲਬਾਰਾ ਸਿੰਘ, ਹਰਜਿੰਦਰ ਸਿੰਘ ਘੁੰਮਣ ,ਉਮ ਪ੍ਰਕਾਸ਼ ਬੱਸੀ ਪਠਾਣਾਂ,ਅਵਤਾਰ ਸਿੰਘ ਕਲੋਦੀ, ਸ਼ਿੰਗਾਰਾ ਸਿੰਘ ਭੜੀ,ਜੋਧ ਸਿੰਘ ਖੇਮ ਸਿੰਘ, ਗੁਰਨਾਮ ਸਿੰਘ ,ਮੱਘਰ ਸਿੰਘ ਅਮੋਲਹ,ਦਿਦਾਰ ਸਿੰਘ ਢਿੱਲੋਂ ਅਵਤਾਰ ਸਿੰਘ ਇੰਸਾਂ,ਰਾਮ ਰਾਜ,ਵੀ ਹਾਜ਼ਰ ਸਨ ।












