ਮੁੰਬਈ, 9 ਜੂਨ,ਬੋਲੇ ਪੰਜਾਬ ਬਿਊਰੋ;
ਭਾਰਤੀ ਰਿਜ਼ਰਵ ਬੈਂਕ (RBI) ਵਲੋਂ ਤਾਜ਼ਾ ਨੀਤੀਕਤ ਤਬਦੀਲੀ ਅੰਦਰ ਰੈਪੋ ਰੇਟ ਵਿੱਚ 0.50% ਦੀ ਕਮੀ ਕੀਤੀ ਹੈ। ਇਸ ਨਾਲ ਘਰੇਲੂ, ਆਟੋਮੋਬਾਈਲ ਅਤੇ ਨਿੱਜੀ ਕਰਜ਼ਿਆਂ ਦੀ ਲਾਗਤ ’ਚ ਕਮੀ ਆਉਣ ਦੀ ਸੰਭਾਵਨਾ ਹੈ। ਦੌਰਾਨ ਕਈ ਮਸ਼ਹੂਰ ਬੈਂਕਾਂ ਨੇ ਆਪਣੇ ਵਿਆਜ ਦਰਾਂ ਹੇਠਾਂ ਲਿਆਉਣ ਦਾ ਐਲਾਨ ਕੀਤਾ ਹੈ।
ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਰੈਪੋ ਲਿੰਕਡ ਲੈਂਡਿੰਗ ਰੇਟ (RLLR) 8.85% ਤੋਂ ਘਟਾ ਕੇ 8.35% ਕਰ ਦਿੱਤੀ ਹੈ। ਇਸ ਨਾਲ ਹੋਣ ਵਾਲੀਆਂ EMI ਸਸਤੀਆਂ ਹੋਣ ਦੀ ਉਮੀਦ ਹੈ, ਜੋ ਗਾਹਕਾਂ ਲਈ ਵੱਡੀ ਰਾਹਤ ਹੈ।
ਬੈਂਕ ਆਫ਼ ਇੰਡੀਆ ਨੇ ਵੀ PNB ਦੀ ਤਰ੍ਹਾਂ ਆਪਣੀ RLLR 8.85% ਤੋਂ ਘਟਾ ਕੇ 8.35% ਕਰ ਦਿੱਤੀ ਹੈ। ਨਵੇਂ ਅਤੇ ਮੌਜੂਦਾ ਦੋਹਾਂ ਤਰ੍ਹਾਂ ਦੇ ਗਾਹਕਾਂ ਨੂੰ ਇਸ ਤਬਦੀਲੀ ਨਾਲ ਲਾਭ ਮਿਲੇਗਾ।
ਯੂਕੋ ਬੈਂਕ ਨੇ 10 ਜੂਨ ਤੋਂ ਲਾਗੂ ਹੋਣ ਵਾਲੀ 10 ਬੇਸਿਸ ਪੁਆਇੰਟ ਦੀ ਕਟੌਤੀ MCLR ਵਿੱਚ ਕੀਤੀ ਹੈ। ਇਹ ਤਬਦੀਲੀ ਵੀ ਗਾਹਕਾਂ ਲਈ ਕਰਜ਼ੇ ਸਸਤੇ ਕਰਨ ਵਾਲੀ ਹੈ।
ਬੈਂਕ ਆਫ਼ ਬੜੌਦਾ ਨੇ ਆਪਣੇ ਕੁਝ ਖਾਸ ਕਰਜ਼ਿਆਂ ਲਈ RLLR ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ।
HDFC ਬੈਂਕ ਨੇ MCLR ਵਿੱਚ 10 ਅੰਕ ਦੀ ਕਮੀ ਕੀਤੀ ਹੈ। ਨਵੀਆਂ ਵਿਆਜ ਦਰਾਂ ਹੇਠ ਲਿਖੇ ਅਨੁਸਾਰ ਹਨ:
• ਓਵਰਨਾਈਟ ਅਤੇ ਇੱਕ ਮਹੀਨੇ ਲਈ: 8.90%
• ਤਿੰਨ ਮਹੀਨੇ ਲਈ: 8.95%
• ਛੇ ਮਹੀਨੇ ਤੋਂ ਤਿੰਨ ਸਾਲ ਤੱਕ ਲਈ: 9.05% ਤੋਂ 9.10% ਤੱਕ
ਰਿਜ਼ਰਵ ਬੈਂਕ ਦੇ ਫੈਸਲੇ ਦੇ ਤਤਕਾਲ ਬਾਅਦ ਵੱਖ-ਵੱਖ ਬੈਂਕਾਂ ਨੇ ਵਿਆਜ ਦਰਾਂ ਵਿੱਚ ਕਟੌਤੀ ਕਰਕੇ ਲੋਨ ਲੈਣ ਵਾਲਿਆਂ ਨੂੰ ਆਰਥਿਕ ਰਾਹਤ ਦਿੱਤੀ ਹੈ।














